ਹਾਜ਼ਰੀ ਅਤੇ ਇਰਾਦਤਨ-ਗੈਰ-ਹਾਜ਼ਰੀ

ਹਾਜ਼ਰੀ ਅਤੇ ਇਰਾਦਤਨ-ਗੈਰ-ਹਾਜ਼ਰੀ stephanieP

ਸਕੂਲ ਵਿੱਚ ਹਾਜ਼ਰੀ, ਗੈਰ-ਹਾਜ਼ਰੀ ਅਤੇ ਇਰਾਦਤਨ ਗੈਰ-ਹਾਜ਼ਰੀ

ਵਾਸ਼ਿੰਗਟਨ ਰਾਜ ਦਾ ਕਾਨੂੰਨ, ਜਿਸਨੂੰ "ਬੇਕਾ ਬਿਲ" ਕਿਹਾ ਜਾਂਦਾ ਹੈ, ਮੁਤਾਬਕ 8 ਤੋਂ 18 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਨਿਯਮਿਤ ਤੌਰ 'ਤੇ ਸਕੂਲ ਆਉਣਾ ਜ਼ਰੂਰੀ ਹੈ। ਕਾਨੂੰਨ ਮੁਤਾਬਕ ਇਹ ਜ਼ਰੂਰੀ ਹੈ ਕਿ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਨਿਯਮਿਤ ਤੌਰ 'ਤੇ ਸਕੂਲ ਆਉਣ।ਇਸ ਵਿੱਚ ਜਨਤਕ ਸਕੂਲ, ਪ੍ਰਾਈਵੇਟ ਸਕੂਲ ਜਾਂ ਹੋਮਸਕੂਲ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨ।ਕਾਨੂੰਨ ਮੁਤਾਬਕ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਹਰ ਰੋਜ਼ ਸਕੂਲ ਆਉਣ ਅਤੇ ਪੂਰਾ ਸਮਾਂ ਰਹਿਣ, ਜਦੋਂ ਤਕ ਕਿ ਨਾ ਆਉਣ ਦਾ ਕੋਈ ਉੱਚਿਤ ਕਾਰਨ ਨਾ ਹੋਵੇ।ਜੇ ਕੋਈ ਵਿਦਿਆਰਥੀ ਬਿਨਾਂ ਕੋਈ ਉੱਚਿਤ ਕਾਰਨ ਦਿੱਤੇ ਸਕੂਲ ਵਿੱਚੋਂ ਗੈਰਹਾਜ਼ਰ ਰਹਿੰਦਾ ਹੈ, ਵਿਦਿਆਰਥੀ ਨੂੰ “ਸਕੂਲ ਤੋਂ ਭੱਜਿਆ” ਮੰਨਿਆ ਜਾ ਸਕਦਾ ਹੈ। ਜਦੋਂ ਕੋਈ ਵਿਦਿਆਰਥੀ ਸਕੂਲ ਤੋਂ ਭੱਜਦਾ ਹੈ, ਤਾਂ ਸਕੂਲਾਂ ਨੂੰ ਇਹ ਕਰਨ ਦੀ ਲੋੜ ਹੁੰਦੀ ਹੈ:

ਜੇ ਇਸ ਨਾਲ ਕੋਈ ਲਾਭ ਨਹੀਂ ਹੁੰਦਾ ਹੈ, ਤਾਂ ਵਿਦਿਆਰਥੀ ਅਤੇ ਪਰਿਵਾਰ ਨੂੰ ਕਮਿਉਨਿਟੀ ਟਰੂਐਂਸੀ ਬੋਰਡ ਜਾਂ ਅਦਾਲਤ ਵਿੱਚ ਭੇਜਿਆ ਜਾ ਸਕਦਾ ਹੈ।ਜੇ ਵਿਦਿਆਰਥੀ ਉੱਚਿਤ ਕਾਰਨ ਦੇ ਕੇ ਵੀ, ਸਕੂਲ ਤੋਂ ਕਾਫੀ ਲੰਮਾਂ ਸਮਾਂ ਗੈਰਹਾਜ਼ਰ ਰਹਿੰਦਾ ਹੈ, ਤਾਂ ਕਾਨੂੰਨ ਮੁਤਾਬਕ ਹੁਣ ਇਹ ਜ਼ਰੂਰੀ ਹੈ ਕਿ ਸਕੂਲ, ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਜਿਹਾ ਕਿਉਂ ਹੋ ਰਿਹਾ ਹੈ, ਅਤੇ ਵਿਦਿਆਰਥੀ ਨਿਯਮਿਤ ਤੌਰ 'ਤੇ ਸਕੂਲ ਆਵੇ ਇਸ ਵਿੱਚ ਮਦਦ ਕਰਨ ਲਈ ਯੋਜਨਾ ਬਣਾਵੇ। ਇਸ ਕਰਕੇ ਲੰਮੇ ਸਮੇਂ ਲਈ ਸਕੂਲ ਵਿੱਚੋਂ ਗੈਰਹਾਜ਼ਰ ਰਹਿਣਾ ਜਾਂ “ਲੰਮੀ ਗੈਰਹਾਜ਼ਰੀ”, ਵਿਦਿਆਰਥੀ ਨੂੰ ਹੋਰ ਵਿਦਿਆਰਥੀਆਂ ਨਾਲੋਂ ਪੜ੍ਹਾਈ ਵਿੱਚ ਪਿੱਛੇ ਕਰ ਸਕਦੀ ਹੈ। ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਵਿਦਿਆਰਥੀ ਨੂੰ ਲੋੜ ਮੁਤਾਬਕ ਮਦਦ ਨਹੀਂ ਮਿਲ ਰਹੀ ਹੈ। ਜਦੋਂ ਅਸੀਂ ਸਕੂਲ ਵਿੱਚੋਂ ਗੈਰਹਾਜ਼ਰੀ ਬਾਰੇ ਗੱਲ੍ਹ ਕਰਦੇ ਹਾਂ, “ਬਹੁਤ ਸਾਰਾ” “ਥੋੜਾ” ਜਿਹਾ ਲੱਗ ਸਕਦਾ ਹੈ – ਜਿਵੇਂ ਕਿ ਮਹੀਨੇ ਵਿੱਚ ਸਿਰਫ 2 ਦਿਨ ਦੀ ਗੈਰਹਾਜ਼ਰੀ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ! 

ਜੇ ਤੁਹਾਡੇ ਬੱਚੇ ਨੂੰ ਹਰ ਦਿਨ ਸਕੂਲ ਆਉਣ ਵਿੱਚ ਕੋਈ ਮੁਸ਼ਕਲ ਆ ਰਹੀ ਹੈ, ਤਾਂ ਤੁਹਾਡਾ ਸਕੂਲ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤੁਹਾਡੇ ਬੱਚੇ ਦੀ ਹਰ ਦਿਨ, ਸਮੇਂ-ਸਿਰ, ਹਾਜ਼ਰ ਹੋਣ ਦੀ ਨਵੀਂ ਆਦਤ ਪਾਉਣ ਵਿੱਚ ਮਦਦ ਕਰ ਸਕਦਾ ਹੈ। ਜੇ ਕੋਈ ਵਿਦਿਆਰਥੀ ਲਗਾਤਾਰ ਗੈਰਹਾਜ਼ਰ ਰਹਿੰਦਾ ਹੈ ਤਾਂ ਕੀ ਹੋ ਸਕਦਾ ਹੈ, ਅਤੇ ਹਾਜ਼ਰੀ ਨੂੰ ਨਿਯਮਿਤ ਬਣਾਉਣ ਲਈ ਵਿਚਾਰਾਂ ਬਾਰੇ ਜਾਣਨ ਲਈ, OEO ਦੇ ਅਕਸਰ ਪੁੱਛੇ ਜਾਂਦੇ ਸਵਾਲਾਂ 'ਤੇ ਇੱਕ ਨਜ਼ਰ ਮਾਰੋ। ਜੇ ਤੁਹਾਨੂੰ ਹਾਜ਼ਰੀ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਕਾਲ ਕਰੋ!ਸਾਡੀ ਵੈਬਸਾਈਟwww.oeo.wa.gov/pa'ਤੇ ਜਾਓ, ਜਾਂ 1-866-297-2597 'ਤੇ ਕਾਲ ਕਰੋ।

ਕਾਨੂੰਨ ਮੁਤਾਬਕ ਸਕੂਲਾਂ ਲਈ ਕੀ ਕਰਨਾ ਜ਼ਰੂਰੀ ਹੈ?

ਕਾਨੂੰਨ ਮੁਤਾਬਕ ਵਿਦਿਆਰਥੀਆਂ ਲਈ ਕੀ ਕਰਨਾ ਜ਼ਰੂਰੀ ਹੈ?