ਹਾਜ਼ਰੀ ਅਤੇ ਇਰਾਦਤਨ-ਗੈਰ-ਹਾਜ਼ਰੀ

ਸਕੂਲ ਵਿੱਚ ਹਾਜ਼ਰੀ, ਗੈਰ-ਹਾਜ਼ਰੀ ਅਤੇ ਇਰਾਦਤਨ ਗੈਰ-ਹਾਜ਼ਰੀ

ਵਾਸ਼ਿੰਗਟਨ ਰਾਜ ਦਾ ਕਾਨੂੰਨ, ਜਿਸਨੂੰ "ਬੇਕਾ ਬਿਲ" ਕਿਹਾ ਜਾਂਦਾ ਹੈ, ਮੁਤਾਬਕ 8 ਤੋਂ 18 ਸਾਲ ਦੀ ਉਮਰ ਦੇ ਸਾਰੇ ਬੱਚਿਆਂ ਲਈ ਨਿਯਮਿਤ ਤੌਰ 'ਤੇ ਸਕੂਲ ਆਉਣਾ ਜ਼ਰੂਰੀ ਹੈ ਕਾਨੂੰਨ ਮੁਤਾਬਕ ਇਹ ਜ਼ਰੂਰੀ ਹੈ ਕਿ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚੇ ਨਿਯਮਿਤ ਤੌਰ 'ਤੇ ਸਕੂਲ ਆਉਣਇਸ ਵਿੱਚ ਜਨਤਕ ਸਕੂਲ, ਪ੍ਰਾਈਵੇਟ ਸਕੂਲ ਜਾਂ ਹੋਮਸਕੂਲ ਦੇ ਵਿਦਿਆਰਥੀ ਸ਼ਾਮਲ ਹੋ ਸਕਦੇ ਹਨਕਾਨੂੰਨ ਮੁਤਾਬਕ ਇਹ ਜ਼ਰੂਰੀ ਹੈ ਕਿ ਵਿਦਿਆਰਥੀ ਹਰ ਰੋਜ਼ ਸਕੂਲ ਆਉਣ ਅਤੇ ਪੂਰਾ ਸਮਾਂ ਰਹਿਣ, ਜਦੋਂ ਤਕ ਕਿ ਨਾ ਆਉਣ ਦਾ ਕੋਈ ਉੱਚਿਤ ਕਾਰਨ ਨਾ ਹੋਵੇਜੇ ਕੋਈ ਵਿਦਿਆਰਥੀ ਬਿਨਾਂ ਕੋਈ ਉੱਚਿਤ ਕਾਰਨ ਦਿੱਤੇ ਸਕੂਲ ਵਿੱਚੋਂ ਗੈਰਹਾਜ਼ਰ ਰਹਿੰਦਾ ਹੈ, ਵਿਦਿਆਰਥੀ ਨੂੰਸਕੂਲ ਤੋਂ ਭੱਜਿਆਮੰਨਿਆ ਜਾ ਸਕਦਾ ਹੈ ਜਦੋਂ ਕੋਈ ਵਿਦਿਆਰਥੀ ਸਕੂਲ ਤੋਂ ਭੱਜਦਾ ਹੈ, ਤਾਂ ਸਕੂਲਾਂ ਨੂੰ ਇਹ ਕਰਨ ਦੀ ਲੋੜ ਹੁੰਦੀ ਹੈ:

 • ਪਰਿਵਾਰ ਨੂੰ ਸੂਚਿਤ ਕਰਨਾ;
 • ਸਕੂਲ ਨਾ ਆਉਣ ਦਾ ਕਾਰਨ ਪਤਾ ਲਗਾਉਣ ਲਈ ਪਰਿਵਾਰ ਅਤੇ ਵਿਦਿਆਰਥੀ ਨੂੰ ਮਿਲਣਾ ਅਤੇ ਗੱਲਬਾਤ ਕਰਨਾ, ਅਤੇ
 • ਵਿਦਿਆਰਥੀ ਦੀ ਹਾਜ਼ਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਰਣਨੀਤੀਆਂ ਅਜ਼ਮਾਉਣਾ।

ਜੇ ਇਸ ਨਾਲ ਕੋਈ ਲਾਭ ਨਹੀਂ ਹੁੰਦਾ ਹੈ, ਤਾਂ ਵਿਦਿਆਰਥੀ ਅਤੇ ਪਰਿਵਾਰ ਨੂੰ ਕਮਿਉਨਿਟੀ ਟਰੂਐਂਸੀ ਬੋਰਡ ਜਾਂ ਅਦਾਲਤ ਵਿੱਚ ਭੇਜਿਆ ਜਾ ਸਕਦਾ ਹੈਜੇ ਵਿਦਿਆਰਥੀ ਉੱਚਿਤ ਕਾਰਨ ਦੇ ਕੇ ਵੀ, ਸਕੂਲ ਤੋਂ ਕਾਫੀ ਲੰਮਾਂ ਸਮਾਂ ਗੈਰਹਾਜ਼ਰ ਰਹਿੰਦਾ ਹੈ, ਤਾਂ ਕਾਨੂੰਨ ਮੁਤਾਬਕ ਹੁਣ ਇਹ ਜ਼ਰੂਰੀ ਹੈ ਕਿ ਸਕੂਲ, ਪਰਿਵਾਰ ਨਾਲ ਮਿਲ ਕੇ ਗੱਲਬਾਤ ਕਰੇ ਤਾਂ ਜੋ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਅਜਿਹਾ ਕਿਉਂ ਹੋ ਰਿਹਾ ਹੈ, ਅਤੇ ਵਿਦਿਆਰਥੀ ਨਿਯਮਿਤ ਤੌਰ 'ਤੇ ਸਕੂਲ ਆਵੇ ਇਸ ਵਿੱਚ ਮਦਦ ਕਰਨ ਲਈ ਯੋਜਨਾ ਬਣਾਵੇ ਇਸ ਕਰਕੇ ਲੰਮੇ ਸਮੇਂ ਲਈ ਸਕੂਲ ਵਿੱਚੋਂ ਗੈਰਹਾਜ਼ਰ ਰਹਿਣਾ ਜਾਂਲੰਮੀ ਗੈਰਹਾਜ਼ਰੀ”, ਵਿਦਿਆਰਥੀ ਨੂੰ ਹੋਰ ਵਿਦਿਆਰਥੀਆਂ ਨਾਲੋਂ ਪੜ੍ਹਾਈ ਵਿੱਚ ਪਿੱਛੇ ਕਰ ਸਕਦੀ ਹੈ ਇਹ ਇਸ ਗੱਲ ਦਾ ਸੰਕੇਤ ਵੀ ਹੋ ਸਕਦਾ ਹੈ ਕਿ ਵਿਦਿਆਰਥੀ ਨੂੰ ਲੋੜ ਮੁਤਾਬਕ ਮਦਦ ਨਹੀਂ ਮਿਲ ਰਹੀ ਹੈ ਜਦੋਂ ਅਸੀਂ ਸਕੂਲ ਵਿੱਚੋਂ ਗੈਰਹਾਜ਼ਰੀ ਬਾਰੇ ਗੱਲ੍ਹ ਕਰਦੇ ਹਾਂ, “ਬਹੁਤ ਸਾਰਾ” “ਥੋੜਾਜਿਹਾ ਲੱਗ ਸਕਦਾ ਹੈਜਿਵੇਂ ਕਿ ਮਹੀਨੇ ਵਿੱਚ ਸਿਰਫ 2 ਦਿਨ ਦੀ ਗੈਰਹਾਜ਼ਰੀ ਵੀ ਵੱਡਾ ਪ੍ਰਭਾਵ ਪਾ ਸਕਦੀ ਹੈ

ਜੇ ਤੁਹਾਡੇ ਬੱਚੇ ਨੂੰ ਹਰ ਦਿਨ ਸਕੂਲ ਆਉਣ ਵਿੱਚ ਕੋਈ ਮੁਸ਼ਕਲ ਰਹੀ ਹੈ, ਤਾਂ ਤੁਹਾਡਾ ਸਕੂਲ ਇਹਨਾਂ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦਾ ਹੈ ਅਤੇ ਤੁਹਾਡੇ ਬੱਚੇ ਦੀ ਹਰ ਦਿਨ, ਸਮੇਂ-ਸਿਰ, ਹਾਜ਼ਰ ਹੋਣ ਦੀ ਨਵੀਂ ਆਦਤ ਪਾਉਣ ਵਿੱਚ ਮਦਦ ਕਰ ਸਕਦਾ ਹੈ ਜੇ ਕੋਈ ਵਿਦਿਆਰਥੀ ਲਗਾਤਾਰ ਗੈਰਹਾਜ਼ਰ ਰਹਿੰਦਾ ਹੈ ਤਾਂ ਕੀ ਹੋ ਸਕਦਾ ਹੈ, ਅਤੇ ਹਾਜ਼ਰੀ ਨੂੰ ਨਿਯਮਿਤ ਬਣਾਉਣ ਲਈ ਵਿਚਾਰਾਂ ਬਾਰੇ ਜਾਣਨ ਲਈ, OEO ਦੇ ਅਕਸਰ ਪੁੱਛੇ ਜਾਂਦੇ ਸਵਾਲਾਂ 'ਤੇ ਇੱਕ ਨਜ਼ਰ ਮਾਰੋ ਜੇ ਤੁਹਾਨੂੰ ਹਾਜ਼ਰੀ ਨਾਲ ਸਬੰਧਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਵਧੇਰੇ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਕਾਲ ਕਰੋ!ਸਾਡੀ ਵੈਬਸਾਈਟwww.oeo.wa.gov/pa'ਤੇ ਜਾਓ, ਜਾਂ 1-866-297-2597 'ਤੇ ਕਾਲ ਕਰੋ।

ਕਾਨੂੰਨ ਮੁਤਾਬਕ ਸਕੂਲਾਂ ਲਈ ਕੀ ਕਰਨਾ ਜ਼ਰੂਰੀ ਹੈ?

 • ਹਾਜ਼ਰੀ ਦੇ ਨਿਯਮਾਂ ਬਾਰੇ ਮਾਤਾ-ਪਿਤਾ ਨੂੰ ਸੂਚਿਤ ਕਰਨਾ ਅਤੇ ਉਨ੍ਹਾਂ ਨੂੰ ਨੋਟਿਸ ਮਿਲਿਆ ਹੈ ਇਹ ਦਰਸਾਉਣ ਲਈ ਉਹਨਾਂ ਦੇ ਦਸਤਖ਼ਤ ਲੈਣਾ
 • ਵਿਦਿਆਰਥੀ ਦੀ ਹਰ ਇੱਕ ਗੈਰਹਾਜ਼ਰੀ ਬਾਰੇ ਮਾਤਾ-ਪਿਤਾ ਨੂੰ ਸੂਚਿਤ ਕਰਨਾ,
 • ਕਾਰਨ ਜਾਣਨ ਲਈ ਮਾਤਾ-ਪਿਤਾ ਅਤੇ ਵਿਦਿਆਰਥੀਆਂ ਨਾਲ ਮਿਲ ਕੇ ਗੱਲਬਾਤ ਕਰਨਾ,
 • ਹਾਜ਼ਰੀ ਵਿੱਚ ਵਾਧਾ ਕਰਨ ਲਈ ਵੱਖ-ਵੱਖ ਰਣਨੀਤੀਆਂ ਅਜ਼ਮਾਉਣਾ, ਅਤੇ ਕੁਝ ਮਾਮਲਿਆਂ ਵਿੱਚ,
 • ਵਿਦਿਆਰਥੀ ਅਤੇ/ਜਾਂ ਮਾਤਾ-ਪਿਤਾ ਨੂੰ ਕਮਿਉਨਿਟੀ ਟਰੂਐਂਸੀ ਬੋਰਡ ਜਾਂ ਅਦਾਲਤ ਵਿੱਚ ਭੇਜਣਾ।

ਕਾਨੂੰਨ ਮੁਤਾਬਕ ਵਿਦਿਆਰਥੀਆਂ ਲਈ ਕੀ ਕਰਨਾ ਜ਼ਰੂਰੀ ਹੈ?

 • ਸਕੂਲ ਵਿੱਚ,
 • ਸਮੇਂ 'ਤੇ ਆਉਣਾ,
 • ਹਰ ਰੋਜ਼ ਆਉਣਾ, ਜਦੋਂ ਤਕ ਨਾ ਆਉਣ ਲਈ ਕੋਈ ਉੱਚਿਤ ਕਾਰਨ ਨਾ ਹੋਵੇ।