ਸਕੂਲ ਵਿੱਚ ਦਾਖਲਾ

ਵਾਸ਼ਿੰਗਟਨ ਰਾਜ ਵਿੱਚ ਰਹਿ ਰਹੇ ਸਾਰੇ ਬੱਚਿਆਂ ਨੂੰ ਜਨਤਕ ਸਿੱਖਿਆ ਦਾ ਹੱਕ ਹੈ

ਬੱਚੇ 5 ਸਾਲ ਦੀ ਉਮਰ ਵਿੱਚ ਕਿੰਡਰਗਾਰਟਨ ਤੋਂ ਸ਼ੂਰੁ ਕਰ ਸਕਦੇ ਹਨ ਅਤੇ ਉਹ 21 ਸਾਲ ਦੀ ਉਮਰ ਜਾਂ ਗ੍ਰੈਜੂਏਟ ਹੋਣ ਤੱਕ ਸਕੂਲ ਜਾਰੀ ਰੱਖ ਸਕਦੇ ਹਨ

ਇਹ ਦਾਖ਼ਲੇ (ਜਾਂ ਪੰਜੀਕਰਣ) ਤੋਂ ਸ਼ੁਰੂ ਹੁੰਦਾ ਹੈ ਸਾਡੇ ਤੋਂ ਪੁੱਛੇ ਜਾਣ ਵਾਲੇ ਸਕੂਲ ਵਿੱਚ ਦਾਖ਼ਲੇ ਸੰਬੰਧਤ ਸਵਾਲ:

  • ਦਾਖ਼ਲੇ ਲਈ ਕਿਹੜੇ ਕਾਗਜ਼ਾਤ ਅਤੇ ਜਾਣਕਾਰੀ ਦੀ ਲੋੜ ਹੈ?
  • ਵਿਦਿਆਰਥੀ ਦਾ ਦਾਖ਼ਲਾ ਕੌਣ ਕਰਵਾ ਸਕਦਾ ਹੈ?
  • ਵਿਦਿਆਰਥੀ ਕਿੱਥੇ ਦਾਖ਼ਲਾ ਲੈ ਸਕਦਾ ਹੈ, ਜਾਂ ਪਰਿਵਾਰ ਕਿਹੜਾ ਸਕੂਲ ਚੁਣ ਸਕਦਾ ਹੈ?   

ਹੇਠਾਂ ਦਿੱਤੇ ਗਏ ਸਵਾਲਾਂ 'ਤੇ ਕਲਿੱਕ ਕਰੋ

ਆਮ ਤੌਰ 'ਤੇ ਦਾਖ਼ਲੇ ਲਈ ਕਿਹੜੀ ਜਾਣਕਾਰੀ ਜਾਂ ਕਾਗਜ਼ਾਤ ਦੀ ਲੋੜ ਹੁੰਦੀ ਹੈ?

ਇੱਕ ਵਿਦਿਆਰਥੀ ਨੂੰ ਸਕੂਲ ਵਿੱਚ ਦਾਖ਼ਲ ਕਰਨ ਲਈ, ਸਕੂਲ ਆਮ ਤੌਰ 'ਤੇ ਦਸਤਾਵੇਜ਼ਾਂ ਦੀ ਮੰਗ ਹੇਠ ਲਿਖੀਆਂ ਲਈ ਕਰਦਾ ਹੈ:

ਪਤਾ ਤਸਦੀਕ ਕਰਨ ਲਈ; ਤੁਹਾਡੇ ਬੱਚੇ ਦੀ ਉਮਰ ਦੀ ਪੁਸ਼ਟੀ ਕਰਨ ਲਈ (ਖਾਸ ਤੌਰ 'ਤੇ ਕਿੰਡਰਗਾਰਟਨ ਵਿੱਚ ਦਾਖ਼ਲੇ ਲਈ); ਅਤੇ ਇਹ ਦਿਖਾਉਣ ਲਈ ਕਿ ਤੁਹਾਡੇ ਬੱਚੇ ਦਾ ਟੀਕਾਕਰਣ ਹੋ ਗਿਆ ਹੈ 

 

ਅਕਸਰ ਸਕੂਲ ਦਾਖ਼ਲੇ ਵਿੱਚ ਵਰਤੇ ਜਾਣ ਵਾਲੇ ਦਸਤਾਵੇਜ਼ਾਂ ਦੇ ਉਦਾਹਰਣ ਦੀ ਸੂਚੀ ਬਣਾਉਂਦਾ ਹੈ ਜੇਕਰ ਤੁਹਾਡੇ ਕੋਲ ਸਕੂਲ ਵਿੱਚ ਲੋੜੀਂਦੇ ਖ਼ਾਸ ਦਸਤਾਵੇਜ਼ ਨਹੀਂ ਹਨ (ਜਿਵੇਂ ਬਿਲ ਦੀ ਕਾਪੀ, ਤੁਹਾਡੇ ਬੱਚੇ ਦਾ ਜਨਮ ਪੱਤਰ), ਤਾਂ ਸਕੂਲ ਦੇ ਦਾਖ਼ਲਾ ਦਫ਼ਤਰ ਨਾਲ ਆਪਣੀ ਸਥਿਤੀ ਬਾਰੇ ਗੱਲ ਕਰੋ

 

ਜਨਮ ਦੇ ਪ੍ਰਮਾਣ-ਪੱਤਰਾਂ/ਪਾਸਪੋਰਟਾਂ ਲਈ ਵਿਕਲਪ: ਸਕੂਲ ਨੂੰ ਬੱਚੇ ਦੀ ਜਨਮ ਮਿਤੀ ਜਾਂ ਉਮਰ ਦਰਸ਼ਾਉਣ ਵਾਲੇ ਵਿਕਲਪਾਂ ਨੂੰ ਮਨਜ਼ੂਰ ਕਰਨਾ ਚਾਹੀਦਾ ਜੇਕਰ ਤੁਹਾਡੇ ਕੋਲ ਪਾਸਪੋਰਟ ਜਾਂ ਜਨਮ ਦਾ ਪ੍ਰਮਾਣ-ਪੱਤਰ ਨਹੀਂ ਹੈ ਤਾਂ ਸਕੂਲ ਜਨਮ ਦਾ ਪ੍ਰਮਾਣ-ਪੱਤਰ ਜਾਂ ਪਾਸਪੋਰਟ ਪ੍ਰਾਪਤ ਕਰਨ ਲਈ ਜ਼ੋਰ ਨਹੀਂ ਦੇ ਸਕਦਾ ਹੋਰ ਵਿਕਲਪਾਂ ਵਿੱਚ ਗੋਦ ਲੈਣ ਦਾ ਰਿਕਾਰਡ, ਕਿਸੇ ਡਾਕਟਰ ਦਾ ਪ੍ਰਮਾਣਿਤ ਬਿਆਨ, ਜਾਂ ਜਨਮ ਮਿਤੀ ਵਾਲਾ ਟੀਕਾਕਰਣ ਰਿਕਾਰਡ ਸ਼ਾਮਲ ਹੋ ਸਕਦਾ ਹੈ

ਰਿਹਾਇਸ਼ ਦਾ ਸਬੂਤ: ਸਕੂਲ ਆਮ ਤੌਰ 'ਤੇ ਤੁਹਾਡੀ ਰਿਹਾਇਸ਼ ਦਾ ਸਬੂਤ ਮੰਗਦੇ ਹਨ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਤੁਹਾਡਾ ਬੱਚਾ ਇਸੇ ਹੀ ਜ਼ਿਲ੍ਹੇ ਦਾ ਨਿਵਾਸੀ ਹੈ ਹਾਲਾਂਕਿ ਜੇ ਤੁਹਾਡੇ ਕੋਲ ਕੋਈ ਰਹਿਣ ਦਾ ਨਿਯਮਿਤ ਸਥਾਨ ਨਹੀਂ ਹੈਂ (ਜੇ ਤੁਸੀਂ ਬੇਘਰ ਹੋ) ਤਾਂ ਸਕੂਲ ਨੂੰ ਤੁਹਾਡੇ ਬੱਚੇ ਨੂੰ ਦਾਖ਼ਲ ਕਰਨ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਲੋੜ ਨਹੀਂ ਹੋ ਸਕਦੀ ਜੇਕਰ ਇਹ ਤੁਹਾਡੇ 'ਤੇ ਜਾਂ ਤੁਹਾਡੇ ਬੱਚੇ 'ਤੇ ਲਾਗੂ ਹੁੰਦਾ ਹੈ, ਤਾਂ ਸਕੂਲ ਜਾਂ ਜ਼ਿਲ੍ਹੇ ਦੇ ਦਫ਼ਤਰ ਵਿੱਚ ਸਕੂਲ ਜ਼ਿਲ੍ਹੇ ਦੇ “McKinney Vento Liaison (ਮਕੀਨੀ ਵੈਂਟੋ ਲਿਏਜ਼ਨ)" ਨਾਲ ਗੱਲ ਕਰਨ ਲਈ ਕਹੋ

ਯਾਦ ਰੱਖੋ, ਵਾਸ਼ਿੰਗਟਨ ਰਾਜ ਵਿੱਚ ਰਹਿਣ ਵਾਲੇ ਸਾਰੇ ਬੱਚਿਆਂ ਨੂੰ ਜਨਤਕ ਸਿੱਖਿਆ ਦਾ ਹੱਕ ਹੈ ਜੇਕਰ ਤੁਸੀਂ ਆਪਣੇ ਬੱਚੇ ਦਾ ਸਕੂਲ ਵਿੱਚ ਦਾਖ਼ਲਾ ਕਰਵਾਉਣਾ ਚਾਹੁੰਦੇ ਹੋ, ਪਰ ਤੁਹਾਡੇ ਕੋਲ ਸਕੂਲ ਲਈ ਜ਼ਰੂਰੀ ਦਸਤਾਵੇਜ਼ ਨਹੀਂ ਹਨ, ਤਾਂ ਕਿਰਪਾ ਕਰਕੇ ਮਦਦ ਮੰਗੋ

ਤੁਸੀ ਸਕੂਲ ਜਾਂ ਸਕੂਲ ਜ਼ਿਲ੍ਹਾ ਦਫ਼ਤਰ ਤੋਂ ਮਦਦ ਮੰਗ ਸਕਦੇ ਹੋ ਤੁਸੀਂ ਸਾਡੇ ਦਫ਼ਤਰ ਨਾਲ 1-866-297-2597 'ਤੇ ਵੀ ਸੰਪਰਕ ਕਰ ਸਕਦੇ ਹੋ ਜਾਂ ਸਾਡੇ ਆਨਲਾਈਨ ਦਾਖ਼ਲਾ ਸਿਸਟਮ ਰਾਹੀਂ ਸਾਡੇ ਨਾਲ ਸੰਪਰਕ ਕਰਨ ਲਈ, ਸਾਡੇ Get Our Help (ਸਾਡੀ ਮਦਦ ਲਓ) ਦੇ ਪੇਜ 'ਤੇ ਇੱਥੇ ਕਲਿੱਕ ਕਰਕੇ ਜਾ ਸਕਦੇ ਹੋ: https://services.oeo.wa.gov/oeo

ਵਿਦਿਆਰਥੀ ਦਾ ਦਾਖ਼ਲਾ ਕੌਣ ਕਰਵਾ ਸਕਦਾ ਹੈ?

ਵਾਸ਼ਿੰਗਟਨ ਰਾਜ ਵਿੱਚ, ਇਹ ਲੋਕ ਆਪਣੇ ਬੱਚੇ ਦਾ ਦਾਖ਼ਲਾ ਕਰਵਾ ਸਕਦੇ ਹਨ:

ਮਾਪੇ ਜਾਂ ਕਾਨੂੰਨੀ ਸਰਪ੍ਰਸਤ
  • ਇੱਕ ਵਿਅਕਤੀ ਜੋ ਮਾਪੇ ਜਾਂ ਸਰਪ੍ਰਸਤ ਦੀ ਗੈਰ-ਹਾਜ਼ਰੀ ਵਿੱਚ ਇੱਕ ਮਾਤਾ-ਪਿਤਾ ਵਜੋਂ ਕੰਮ ਕਰਦਾ ਹੈ ਇਸ ਵਿੱਚ ਹੇਠ ਲਿਖੇ ਸ਼ਾਮਲ ਹੋ ਸਕਦੇ ਹਨ:
  • "ਕਿਨਸ਼ਿਪ ਕੇਅਰ" ਪ੍ਰਦਾਨ ਕਰਨ ਵਾਲਾ ਇੱਕ ਰਿਸ਼ਤੇਦਾਰ,
  • ਪਾਲਣ ਪੋਸ਼ਣ ਕਰਨ ਵਾਲੇ ਮਾਪੇ ਜਾਂ
  • ਮਾਪੇ ਦੀ ਭੂਮਿਕਾ ਵਿੱਚ ਇੱਕ ਦੇਖਭਾਲ ਕਰਨ ਵਾਲਾ ਵਿਅਕਤੀ
  •  
  • ਆਪਣੇ ਬਲਬੂਤੇ 'ਤੇ ਇੱਕ ਨੌਜਵਾਨਇੱਕ ਨੌਜਵਾਨ ਜੋ ਮਾਤਾ-ਪਿਤਾ ਦੇ ਨਾਲ ਨਹੀਂ ਰਹਿ ਰਿਹਾ ਹੈ, ਅਤੇ ਉਸ ਕੋਲ ਰਹਿਣ ਲਈ ਇੱਕ ਨਿਸ਼ਚਿਤ, ਨਿਯਮਤ ਸਥਾਨ ਨਹੀਂ ਹੈ, ਇੱਕਲਾ ਬੇਘਰ ਨੌਜਵਾਨ ਵਿਅਕਤੀ ਦੇ ਰੂਪ ਵਿੱਚ ਆਪਣੇ ਬਲਬੂਤੇ 'ਤੇ ਨਾਮ ਦਰਜ ਕਰਵਾਉਣ ਲਈ ਮਦਦ ਪ੍ਰਾਪਤ ਕਰ ਸਕਦਾ ਹੈਜੇਕਰ ਤੁਸੀਂ ਆਪਣਾ ਗੁਜ਼ਾਰਾ ਆਪ ਕਰ ਰਹੇ ਹੋ, ਜਾਂ ਕਿਸੇ ਅਜਿਹੇ ਨੌਜਵਾਨ ਦੀ ਮਦਦ ਕਰ ਰਹੇ ਹੋ ਜੋ ਸਕੂਲ ਵਿੱਚ ਆਪਣੇ ਬਲਬੂਤੇ 'ਤੇ ਦਾਖ਼ਲਾ ਲੈ ਰਿਹਾ ਹੈ, ਤਾਂ ਉਸਨੂੰ McKinney Vento Liaison ਨਾਲ ਗੱਲ ਕਰਨ ਲਈ ਕਹੋ

Family Educational Rights and Privacy Act (FERPA, ਪਰਿਵਾਰਕ ਵਿੱਦਿਅਕ ਅਧਿਕਾਰ ਅਤੇ ਗੋਪਨੀਯਤਾ ਐਕਟ) ਅਤੇ ਸਿੱਖਿਆ ਦੇ ਰਿਕਾਰਡਾਂ ਦਾ ਸੰਘੀ ਕਾਨੂੰਨ ਦੇ ਅਨੁਸਾਰ, "ਮਾਪਿਆਂ" ਵਿੱਚ "ਮਾਪੇ ਜਾਂ ਸਰਪ੍ਰਸਤ ਦੀ ਗੈਰ-ਮੌਜੂਦਗੀ ਵਿੱਚ ਇੱਕ ਮਾਪੇ ਵਜੋਂ ਕੰਮ ਕਰਨ ਵਾਲਾ ਵਿਅਕਤੀ, ਜਾਂ ਇੱਕ ਸਰਪ੍ਰਸਤ ਸ਼ਾਮਲ ਹੁੰਦਾ ਹੈ" ਤੁਸੀਂ U.S. Department of Education (ਅਮਰੀਕੀ ਸਿੱਖਿਆ ਵਿਭਾਗ) ਦੀ ਵੈੱਬਸਾਈਟ https://www2.ed.gov/policy/gen/guid/fpco/ferpa/index.html 'ਤੇ FERPA ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ

ਜਦੋਂ ਇੱਕ ਬੱਚਾ ਫੋਸਟਰ ਕੇਅਰ ਵਿੱਚ ਹੁੰਦਾ ਹੈ, ਤਾਂ ਉਸਦੀ ਸਿੱਖਿਆ ਦਾ ਫੈਸਲਾ ਲੈਣ ਲਈ ਮਦਦ ਕਰਨ ਵਿੱਚ ਕਈ ਲੋਕ ਸ਼ਾਮਲ ਹੋ ਸਕਦੇ ਹਨ ਇੱਕ Caregiver Authorization (ਦੇਖਭਾਲਕਰਤਾ ਪ੍ਰਮਾਣਿਕਤਾ) ਫਾਰਮ ਅਕਸਰ ਉਸ ਵਿਅਕਤੀ ਦੀ ਪਛਾਣ ਕਰੇਗਾ ਜੋ ਬੱਚੇ ਨੂੰ ਸਕੂਲ ਵਿੱਚ ਦਾਖ਼ਲ ਕਰਨ ਦੇ ਨਾਲ-ਨਾਲ, ਉਸ ਲਈ ਸਿੱਖਿਆ ਸੰਬੰਧੀ ਫੈਸਲੇ ਲੈ ਸਕਦਾ ਹੈ ਹੋਰ ਜਾਣਕਾਰੀ ਲਈ, Guide to Supporting Students in Foster Care (ਫੋਸਟਰ ਕੇਅਰ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਲਈ ਗਾਈਡ) ਦੇਖੋ ਜਿਹੜੀ ਕਿ Treehouse for Kids (www.treehouseforkids.org) ਅਤੇ Office of Superintendent of Public Instruction (OSPI, ਜਨਤਕ ਹਿਦਾਇਤਾਂ ਦੇ ਸੁਪਰਡੈਂਟ ਦਾ ਦਫ਼ਤਰ) ਦੇ Foster Care Program (ਫੋਸਟਰ ਕੇਅਰ ਪ੍ਰੋਗਰਾਮ) (https://www.k12.wa.us/student-success/access-opportunity-education/foster-care) 'ਤੇ ਅਤੇ ਸਿੱਧਾ ਇਸ ਲਿੰਕ https://www.treehouseforkids.org/wp-content/uploads/2018/01/treehouse2017final2ndedinteractive.pdf 'ਤੇ ਉਪਲਬਧ ਹੈ 

ਇੱਕ ਵਿਦਿਆਰਥੀ ਸਕੂਲ ਵਿੱਚ ਕਿੱਥੇ ਦਾਖ਼ਲਾ ਲੈ ਸਕਦਾ ਹੈ?  

ਨਿਵਾਸ ਦਾ ਸਕੂਲੀ ਜ਼ਿਲ੍ਹਾ

ਸਾਰੇ ਵਿਦਿਆਰਥੀਆਂ ਨੂੰ ਉਸ ਜ਼ਿਲ੍ਹੇ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ ਜਿੱਥੇ ਉਹ ਜ਼ਿਆਦਾਤਰ ਰਹਿੰਦੇ ਹਨ ਇਹ ਵਿਦਿਆਰਥੀ ਦਾ "ਨਿਵਾਸ ਦਾ ਸਕੂਲੀ ਜ਼ਿਲ੍ਹਾ" ਹੁੰਦਾ ਹੈ 

ਹੋ ਸਕਦਾ ਹੈ ਕਿ ਕਿਸੇ ਵਿਦਿਆਰਥੀ ਦਾ ਨਿਵਾਸ ਉਸਦੇ ਮਾਤਾ-ਪਿਤਾ ਦੇ ਨਿਵਾਸ ਨਾਲੋਂ ਵੱਖਰਾ ਹੋਵੇ

ਵਿਦਿਆਰਥੀ ਦੇ ਨਿਵਾਸ ਨੂੰ ਪਰਿਭਾਸ਼ਿਤ ਕਰਨ ਵਾਲਾ ਵਾਸ਼ਿੰਗਟਨ ਰਾਜ ਦਾ ਨਿਯਮ Washington Administrative Code (ਵਾਸ਼ਿੰਗਟਨ ਪ੍ਰਸ਼ਾਸਕੀ ਕੋਡ), “WAC”, WAC 392-137-115 ਵਿੱਚ ਹੈ, ਜਿਸ ਨੂੰ ਤੁਸੀਂ ਆਨਲਾਈਨ ਇੱਥੇ ਲੱਭ ਸਕਦੇ ਹੋ: https://apps.leg.wa.gov/WAC/default.aspx?cite=392-137-115. ਇਸਦੇ ਅਨੁਸਾਰ ਵਿਦਿਆਰਥੀ ਦਾ ਨਿਵਾਸ ਉਹ ਥਾਂ ਹੁੰਦੀ ਹੈ ਜਿੱਥੇ ਵਿਦਿਆਰਥੀ ਜ਼ਿਆਦਾਤਰ ਸਮਾਂ ਬਿਤਾਉਂਦਾ ਹੈ

ਕਿਸੇ ਜ਼ਿਲ੍ਹੇ ਦੇ ਅੰਦਰ ਸਕੂਲ ਦਾ ਨਿਰਧਾਰਨ

ਆਮ ਤੌਰ 'ਤੇ, ਹਰ ਇੱਕ ਸਕੂਲ ਦਾ ਜ਼ਿਲ੍ਹਾ ਇਹ ਫੈਸਲਾ ਕਰ ਸਕਦਾ ਹੈ ਕਿ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਕਿਵੇਂ ਨਿਯੁਕਤ ਕਰਨਾ ਹੈ

ਜ਼ਿਆਦਾਤਰ ਸਕੂਲੀ ਜ਼ਿਲ੍ਹੇ ਵਿਦਿਆਰਥੀਆਂ ਨੂੰ ਉਸ ਸਕੂਲ ਵਿੱਚ ਨਿਯੁਕਤ ਕਰਦੇ ਹਨ ਜਿੱਥੇ ਉਹ ਰਹਿੰਦੇ ਹਨ, ਜਿਸ ਨੂੰ ਅਕਸਰ "ਹਾਜ਼ਰੀ ਖੇਤਰ" ਜਾਂ "ਗੁਆਂਢੀ ਸਕੂਲ" ਕਿਹਾ ਜਾਂਦਾ ਹੈ ਜੇਕਰ ਗੁਆਂਢੀ ਸਕੂਲ ਜ਼ਿਆਦਾ ਭਰ ਜਾਂਦੇ ਹਨ, ਤਾਂ ਸਕੂਲ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਜ਼ਿਲ੍ਹੇ ਦੇ ਅੰਦਰ ਹੋਰ ਸਕੂਲਾਂ ਵਿੱਚ ਨਿਯੁਕਤ ਕਰ ਸਕਦੇ ਹਨ

ਵੱਡੇ ਸਕੂਲਾਂ ਵਾਲੇ ਜ਼ਿਲ੍ਹੇ ਵਿੱਚ "ਖੁੱਲ੍ਹੇ ਦਾਖ਼ਲੇ" ਦੀ ਮਿਆਦ ਵੀ ਹੁੰਦੀ ਹੈ ਜਿੱਥੇ ਪਰਿਵਾਰ ਆਪਣੀ ਪਸੰਦ ਦੇ ਸਕੂਲਾਂ ਵਿੱਚ ਅਰਜ਼ੀ ਦੇ ਸਕਦੇ ਹਨ ਇਹ ਆਮ ਤੌਰ 'ਤੇ ਬਸੰਤ ਰੁੱਤ ਦੇ ਨੇੜੇ, ਕੈਲੰਡਰ ਸਾਲ ਦੀ ਸ਼ੁਰੂਆਤ ਨਾਲ ਹੁੰਦਾ ਹੈ ਸਕੂਲ ਦੇ ਦਾਖ਼ਲੇ ਲਈ ਵਿਕਲਪਾਂ ਬਾਰੇ ਆਪਣੇ ਜ਼ਿਲ੍ਹੇ ਤੋਂ ਜਾਣਕਾਰੀ ਪ੍ਰਾਪਤ ਕਰੋ

ਇੱਕ ਵਾਰ ਜਦੋਂ ਇੱਕ ਵਿਦਿਆਰਥੀ ਨੂੰ ਕਿਸੇ ਸਕੂਲ ਵਿੱਚ ਨਿਯੁਕਤ ਕੀਤਾ ਜਾਂਦਾ ਹੈ, ਤਾਂ ਕੁਝ ਜ਼ਿਲ੍ਹੇ ਸਿਰਫ਼ ਉਦੋਂ ਹੀ ਕਿਸੇ ਹੋਰ ਸਕੂਲ ਵਿੱਚ ਟ੍ਰਾਂਸਫਰ ਕਰਨ ਦੀ ਇਜਾਜ਼ਤ ਦਿੰਦੇ ਹਨ, ਜੇਕਰ ਕੋਈ ਮੁਸ਼ਕਲ ਜਾਂ ਇਸਦੇ ਸਮਾਨ ਕੋਈ ਕਾਰਨ ਹੋਵੇ ਦੂਜੇ ਟ੍ਰਾਂਸਫਰ ਦੀ ਇਜਾਜ਼ਤ ਉਦੋਂ ਹੀ ਦਿੰਦੇ ਹਨ ਜੇਕਰ ਉੱਥੇ ਜਗ੍ਹਾ ਉਪਲਬਧ ਹੋਵੇ ਆਪਣੇ ਜ਼ਿਲ੍ਹੇ ਦੇ ਅੰਦਰ ਵਿਕਲਪਾਂ ਬਾਰੇ ਹੋਰ ਜਾਣਨ ਲਈ ਆਪਣੇ ਜ਼ਿਲ੍ਹੇ ਦੀਆਂ ਨੀਤੀਆਂ ਅਤੇ ਪ੍ਰਕਿਰਿਆਵਾਂ ਬਾਰੇ ਪੁੱਛੋ

ਯਾਦ ਰੱਖੋ, ਹਰੇਕ ਬੱਚੇ ਨੂੰ ਜਿਸ ਜ਼ਿਲ੍ਹੇ 'ਚ ਉਹ ਰਹਿੰਦਾ ਹੈ, ਤੋਂ ਸਿਖਿਆ ਪ੍ਰਾਪਤ ਕਰਨ ਦਾ ਹੱਕ ਹੈ ਜੇ ਤੁਸੀਂ ਦਾਖ਼ਲੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਸਾਡੇ ਦਫ਼ਤਰ ਨਾਲ 1-866-297-2597 ਤੇ, ਜਾਂ oeoinfo@gov.wa.gov ਈਮੇਲ ਰਾਹੀਂ, ਜਾਂ ਸਾਡੇ ਆਨਲਾਈਨ ਦਾਖ਼ਲਾ ਸਿਸਟਮ https://services.oeo.wa.gov/oeo ਰਾਹੀਂ ਸੰਪਰਕ ਕਰ ਸਕਦੇ ਹੋ 

ਮੂਲ ਸਕੂਲ – ਫੋਸਟਰ ਕੇਅਰ ਜਾਂ ਬੇਘਰ ਹੋਣ ਦਾ ਅਨੁਭਵ ਕਰਨਾ

ਬੇਘਰ ਹੋਣ ਦਾ ਅਨੁਭਵ ਕਰ ਰਹੇ ਬੱਚੇ ਅਤੇ ਫੋਸਟਰ ਕੇਅਰ ਵਿੱਚ ਰਹਿ ਰਹੇ ਬੱਚੇ ਉਸ ਸਕੂਲ ਵਿੱਚ ਜਾ ਸਕਦੇ ਹਨ ਜਿੱਥੇ ਉਹ ਵਰਤਮਾਨ ਵਿੱਚ ਰਹਿ ਰਹੇ ਹਨ ਜਾਂ ਉਹ ਆਪਣੇ "ਮੂਲ ਸਕੂਲ" ਵਿੱਚ ਰਹਿਣ ਲਈ ਮਦਦ ਪ੍ਰਾਪਤ ਕਰ ਸਕਦੇ ਹਨ, ਭਾਵੇਂ ਉਹਨਾਂ ਨੂੰ ਕਿਸੇ ਵੱਖਰੇ ਖੇਤਰ ਵਿੱਚ ਜਾਣਾ ਪਿਆ ਹੋਵੇ 

ਬੇਘਰ ਹੋਣ ਦਾ ਅਨੁਭਵ ਕਰ ਰਹੇ ਵਿਦਿਆਰਥੀਆਂ ਨੂੰ ਸੁਰੱਖਿਆ ਅਤੇ ਸਹਾਇਤਾ ਪ੍ਰਦਾਨ ਕਰਨ ਵਾਲੇ ਕਾਨੂੰਨ ਨੂੰ “McKinney Vento Act (ਮਕੀਨੀ ਵੈਂਟੋ ਐਕਟ)" ਕਿਹਾ ਜਾਂਦਾ ਹੈ ਅਤੇ ਹਰੇਕ ਸਕੂਲ ਜ਼ਿਲ੍ਹੇ ਵਿੱਚ ਬੇਘਰ ਹੋਣ ਦਾ ਅਨੁਭਵ ਕਰ ਰਹੇ ਪਰਿਵਾਰਾਂ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਇੱਕ McKinney Vento Liaison ਹੁੰਦਾ ਹੈ ਇਸ ਵਿੱਚ ਉਹ ਵਿਦਿਆਰਥੀ ਅਤੇ ਪਰਿਵਾਰ ਸ਼ਾਮਲ ਹੋ ਸਕਦੇ ਹਨ ਜੋ ਦੋਸਤਾਂ ਜਾਂ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ ਕਿਉਂਕਿ ਉਹਨਾਂ ਕੋਲ ਆਪਣਾ ਕੋਈ ਘਰ ਨਹੀਂ ਹੁੰਦਾ ਹੈ ਜੇਕਰ ਅਜਿਹਾ ਲੱਗਦਾ ਹੈ ਕਿ ਤੁਸੀਂ ਜਾਂ ਤੁਹਾਡਾ ਬੱਚਾ ਮੂਲ ਸਕੂਲ ਵਿੱਚ ਰਹਿਣ ਸਮੇਤ, McKinney Vento ਸਹਾਇਤਾ ਲਈ ਯੋਗ ਹੋ ਸਕਦੇ ਹੋ, ਤਾਂ ਕਿਰਪਾ ਕਰਕੇ ਆਪਣੇ ਸਕੂਲ ਜ਼ਿਲ੍ਹੇ ਦੇ “McKinney Vento Liaison” ਨਾਲ ਗੱਲ ਦੀ ਕੋਸ਼ਿਸ਼ ਕਰੋ ਤੁਸੀਂ ਸਾਡੀ ਵੈੱਬਸਾਈਟ 'ਤੇ ਬੇਘਰ ਹੋਣ ਦਾ ਅਨੁਭਵ ਕਰ ਰਹੇ ਵਿਦਿਆਰਥੀਆਂ ਲਈ ਮਦਦ ਬਾਰੇ ਹੋਰ ਜਾਣਕਾਰੀ ਵੀ ਪ੍ਰਾਪਤ ਕਰ ਸਕਦੇ ਹੋ

ਸੰਘੀ ਸਿੱਖਿਆ ਕਾਨੂੰਨ ਜਿਸਨੂੰ "ESSA" {Every Student Succeeds Act (ਹਰੇਕ ਵਿਦਿਆਰਥੀ ਲਈ ਸਫ਼ਲਤਾ ਐਕਟ)} ਵਜੋਂ ਜਾਣਿਆ ਜਾਂਦਾ ਹੈ, ਨੇ ਹਾਲ ਹੀ ਵਿੱਚ ਫੋਸਟਰ ਕੇਅਰ ਵਿੱਚ ਬੱਚਿਆਂ ਨੂੰ ਮੂਲ ਸਕੂਲ, ਆਵਾਜਾਈ ਅਤੇ ਤੁਰੰਤ ਦਾਖ਼ਲੇ ਦੀ ਸੁਰੱਖਿਆ ਦੇਣ ਲਈ ਇੱਕ ਸੈਕਸ਼ਨ ਜੋੜਿਆ ਹੈ ਜੇਕਰ ਤੁਸੀਂ ਫੋਸਟਰ ਕੇਅਰ ਵਿੱਚ ਕਿਸੇ ਬੱਚੇ ਦੀ ਦੇਖਭਾਲ ਕਰ ਰਹੇ ਹੋ, ਤਾਂ ਆਪਣੇ ਜ਼ਿਲ੍ਹੇ ਦੇ “Foster Care Liaison (ਫੋਸਟਰ ਕੇਅਰ ਲਿਏਜ਼ਨ)” ਨਾਲ ਗੱਲ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਤੁਹਾਡੇ ਬੱਚੇ ਦੀ ਸਿੱਖਿਆ ਲਈ ਤੁਹਾਡੀ ਕਿਵੇਂ ਮਦਦ ਕਰ ਸਕਦੇ ਹਨ

Guide to Supporting Students in Foster Care (ਫੋਸਟਰ ਕੇਅਰ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਲਈ ਗਾਈਡ) ਵਿੱਚ ਫੋਸਟਰ ਕੇਅਰ ਵਿੱਚ ਵਿਦਿਆਰਥੀਆਂ ਲਈ ਸੁਰੱਖਿਆ ਅਤੇ ਸਹਾਇਤਾ ਬਾਰੇ ਹੋਰ ਪੜ੍ਹੋ, ਜਿਹੜੀ ਕਿ Treehouse for Kids (ਬੱਚਿਆਂ ਲਈ ਟ੍ਰੀਹਾਊਸ) lang="pa-Arab-PK">www.treehouseforkids.org) ਅਤੇ OSPI ਦੇ Foster Care Program (ਫੋਸਟਰ ਕੇਅਰ ਪ੍ਰੋਗਰਾਮ) (https://www.k12.wa.us/student-success/access-opportunity-education/foster-care) 'ਤੇ ਅਤੇ ਸਿੱਧਾ ਇਸ ਲਿੰਕ https://www.treehouseforkids.org/wp-content/uploads/2018/01/treehouse2017final2ndedinteractive.pdf 'ਤੇ ਉਪਲਬਧ ਹੈ 

ਸਕੂਲ ਦੇ ਪਸੰਦੀਦਾ ਵਿਕਲਪ ਅਤੇ ਕਿਸੇ ਵੱਖਰੇ ਜ਼ਿਲ੍ਹੇ ਵਿੱਚ ਟ੍ਰਾਂਸਫਰ     

ਸਾਡੇ ਰਾਜ ਵਿੱਚ ਸਰਕਾਰੀ ਸਕੂਲ ਦੇ ਕਈ ਤਰ੍ਹਾਂ ਦੇ ਵਿਕਲਪ ਹਨ ਜੇਕਰ ਤੁਸੀਂ ਕਿਸੇ ਅਜਿਹੇ ਵਿਕਲਪ ਦੀ ਪੜਚੋਲ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਜ਼ਿਲ੍ਹੇ ਵਿੱਚ ਨਹੀਂ ਹੈ ਪਰ ਕਿਸੇ ਨੇੜਲੇ ਜ਼ਿਲ੍ਹੇ ਵਿੱਚ ਜਾਂ ਆਨਲਾਈਨ ਹੈ, ਤਾਂ ਤੁਸੀਂ "ਗੈਰ-ਨਿਵਾਸੀ ਟ੍ਰਾਂਸਫ਼ਰ" ਬਾਰੇ ਉਸ ਜ਼ਿਲ੍ਹੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ— ਇਸਦਾ ਭਾਵ ਇਹ ਹੈ ਕਿ ਤੁਸੀਂ ਆਪਣੇ ਵਿਦਿਆਰਥੀ ਲਈ ਆਪਣੇ ਜ਼ਿਲ੍ਹੇ ਤੋਂ ਬਾਹਰੋਂ ਸੇਵਾਵਾਂ ਚਾਹੁੰਦੇ ਹੋ   

ਹਰ ਜ਼ਿਲ੍ਹੇ ਦੀ "ਗੈਰ-ਨਿਵਾਸੀ" ਜਾਂ "ਪਸੰਦੀਦਾ" ਟ੍ਰਾਂਸਫ਼ਰ ਬਾਰੇ ਨੀਤੀ ਹੋਣੀ ਚਾਹੀਦੀ ਹੈ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਟ੍ਰਾਂਸਫ਼ਰ ਦੀ ਬੇਨਤੀ ਕਰਨਾ ਦੋ-ਪੜਾਅ ਵਾਲੀ ਪ੍ਰਕਿਰਿਆ ਹੈ, ਜਿਸ ਵਿੱਚ ਤੁਹਾਡੇ ਨਿਵਾਸ ਜ਼ਿਲ੍ਹੇ ਨੂੰ ਤੁਹਾਡੇ ਵਿਦਿਆਰਥੀ ਨੂੰ ਛੱਡਣ ਅਤੇ ਗੈਰ-ਨਿਵਾਸੀ ਜ਼ਿਲ੍ਹੇ ਨੂੰ ਤੁਹਾਡੇ ਵਿਦਿਆਰਥੀ ਨੂੰ ਸਵੀਕਾਰ ਕਰਨ ਦੀ ਲੋੜ ਹੁੰਦੀ ਹੈ ਤੁਸੀਂ OSPI ਦੀ ਵੈੱਬਸਾਈਟ 'ਤੇ ਆਨਲਾਈਨ ਪਸੰਦੀਦਾ ਟ੍ਰਾਂਸਫਰ ਬੇਨਤੀ ਪੋਰਟਲ ਦਾ ਲਿੰਕ ਆਪਣੇ ਜ਼ਿਲ੍ਹੇ ਕੋਲੋਂ ਜਾਂ ਇੱਥੋਂ: https://www.k12.wa.us/student-success/support-programs/student-transfers ਪ੍ਰਾਪਤ ਕਰ ਸਕਦੇ ਹੋ ਵਧੇਰੀ ਜਾਣਕਾਰੀ ਲਈ, ਸਾਡੇ ਪਸੰਦੀਦਾ ਸਕੂਲ / ਟ੍ਰਾਂਸਫਰ ਵੈੱਬ ਪੇਜਪਸੰਦੀਦਾ ਟ੍ਰਾਂਸਫਰ ਟੂਲਕਿੱਟ ਅਤੇ ਵਿਦਿਆਰਥੀ ਦੇ ਟ੍ਰਾਂਸਫਰ ਬਾਰੇ OSPI ਦਾ ਵੈੱਬਪੇਜ ਦੇਖੋ

ਵਾਸ਼ਿੰਗਟਨ ਰਾਜ ਵਿੱਚ ਕੁਝ ਸਰਕਾਰੀ ਸਕੂਲ ਦੇ ਵਿਕਲਪਾਂ ਵਿੱਚ ਹੇਠ ਲਿਖੇ ਸ਼ਾਮਲ ਹਨ:

ਆਨਲਾਈਨ ਅਤੇ ਘਰ/ਸਕੂਲ ਪਾਰਟਨਰਸ਼ਿਪ ਸਮੇਤ ਸਿੱਖਣ ਦੇ ਵਿਕਲਪਿਕ ਅਨੁਭਵ:

ਕੁਝ ਸਕੂਲੀ ਜ਼ਿਲ੍ਹੇ "ਸਿੱਖਣ ਦੇ ਵਿਕਲਪਿਕ ਅਨੁਭਵ" ਪੇਸ਼ ਕਰਦੇ ਹਨ, ਜੋ ਕਿ ਸਰਕਾਰੀ ਸਿੱਖਿਆ ਦੀ ਇੱਕ ਕਿਸਮ ਹੁੰਦੀ ਹੈ ਜਿੱਥੇ ਕੁਝ ਜਾਂ ਸਾਰੀਆਂ ਹਿਦਾਇਤਾਂ ਇੱਕ ਨਿਯਮਤ ਕਲਾਸਰੂਮ ਤੋਂ ਬਾਹਰ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਆਨਲਾਈਨ ਅਤੇ ਘਰ/ਸਕੂਲ ਪਾਰਟਨਰਸ਼ਿਪ ਪ੍ਰੋਗਰਾਮ ਸ਼ਾਮਲ ਹਨ   

ਆਪਣੇ ਸਕੂਲ ਜ਼ਿਲ੍ਹਾ ਦਫ਼ਤਰ ਤੋਂ ਪੁੱਛੋ, ਜਾਂ ਆਪਣੇ ਖੇਤਰ ਵਿੱਚ ਵਿਕਲਪਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਆਪਣੇ ਜ਼ਿਲ੍ਹੇ ਦੀ ਵੈੱਬਸਾਈਟ 'ਤੇ ਜਾਓ

ਤੁਸੀਂ ਇੱਥੋਂ ਮਨਜ਼ੂਰ ਕੀਤੇ OSPI ਸਿਖਲਾਈ ਵਿਕਲਪਾਂ ਦੇ ਵੈੱਬਪੇਜਾਂ 'ਤੇ ਆਨਲਾਈਨ ਸਕੂਲ ਪ੍ਰੋਗਰਾਮਾਂ ਦੀ ਸੂਚੀ ਵੀ ਪ੍ਰਾਪਤ ਕਰ ਸਕਦੇ ਹੋ: https://ospi.k12.wa.us/student-success/career-technical-education-cte/cte-skill-centers.

ਖੇਤਰੀ ਹੁਨਰ ਕੇਂਦਰ:

ਹੁਨਰ ਕੇਂਦਰ ਉਹ ਖੇਤਰੀ ਪ੍ਰੋਗਰਾਮ ਹੁੰਦੇ ਹਨ, ਜੋ ਹਾਈ ਸਕੂਲ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕਰੀਅਰ ਅਤੇ ਤਕਨੀਕੀ ਪ੍ਰੋਗਰਾਮਾਂ ਵਿੱਚ ਕੋਰਸ ਪੇਸ਼ ਕਰਦੇ ਹਨ ਰਾਜ ਭਰ ਵਿੱਚ ਇੱਕ ਦਰਜਨ ਤੋਂ ਵੱਧ ਖੇਤਰੀ ਹੁਨਰ ਕੇਂਦਰ, ਅਤੇ ਕਈ ਸ਼ਾਖਾ ਕੈਂਪਸ ਮੌਜੂਦ ਹਨ ਆਪਣੇ ਹਾਈ ਸਕੂਲ ਕਾਉਂਸਲਰ ਜਾਂ ਜ਼ਿਲ੍ਹਾ ਦਫ਼ਤਰ ਤੋਂ ਇਹ ਪਤਾ ਕਰਨ ਲਈ ਜਾਣਕਾਰੀ ਮੰਗੋ ਕਿ ਕੀ ਤੁਹਾਡਾ ਜ਼ਿਲ੍ਹਾ ਹੁਨਰ ਕੇਂਦਰ ਪ੍ਰੋਗਰਾਮ ਵਿੱਚ ਹਿੱਸਾ ਲੈਂਦਾ ਹੈ, ਅਤੇ ਉਹ ਕਿਹੋ ਜਿਹੇ ਕੋਰਸ ਪੇਸ਼ ਕਰਦੇ ਹਨ

ਤੁਸੀਂ ਇੱਥੋਂ OSPI ਕਰੀਅਰ ਅਤੇ ਤਕਨੀਕੀ ਸਿੱਖਿਆ ਪੇਜ 'ਤੇ ਹੁਨਰ ਕੇਂਦਰਾਂ ਦੀ ਸੂਚੀ ਅਤੇ ਉਹਨਾਂ ਦੀਆਂ ਵੈੱਬਸਾਈਟਾਂ ਦੇ ਲਿੰਕ ਵੀ ਪ੍ਰਾਪਤ ਕਰ ਸਕਦੇ ਹੋ: https://ospi.k12.wa.us/student-success/career-technical-education-cte/cte-skill-centers

Open Doors Re-Engagement ਪ੍ਰੋਗਰਾਮ:

ਬਹੁਤ ਸਾਰੇ ਜ਼ਿਲ੍ਹਿਆਂ ਨੇ Open Doors Youth Reengagement (ਨੌਜਵਾਨਾਂ ਲਈ ਮੁੜ-ਸ਼ਮੂਲੀਅਤ ਦਾ ਮੌਕਾ) ਪ੍ਰੋਗਰਾਮ ਸ਼ੂਰੁ ਕੀਤੇ ਹਨ, ਜੋ 16 ਸਾਲ ਦੀ ਉਮਰ ਤੋਂ ਲੈ ਕੇ 21 ਸਾਲ ਦੀ ਉਮਰ ਦੇ ਉਹਨਾਂ ਵਿਦਿਆਰਥੀਆਂ ਦੀ ਸਹਾਇਤਾ ਕਰਦੇ ਹਨ, ਜੋ ਸਕੂਲ ਛੱਡ ਚੁੱਕੇ ਹਨ, ਪਰ ਇੱਕ ਹੋਰ ਕੋਸ਼ਿਸ਼ ਕਰਨਾ ਚਾਹੁੰਦੇ ਹਨ Open Doors ਪ੍ਰੋਗਰਾਮਾਂ ਵਿੱਚ ਅਕਸਰ ਲਚਕਦਾਰ ਸਮਾਂ-ਸਾਰਣੀ ਹੁੰਦੀ ਹੈ, ਅਤੇ ਉਹ ਗ੍ਰੈਜੂਏਸ਼ਨ ਅਤੇ ਸਫਲਤਾ ਵੱਲ ਅੱਗੇ ਵੱਧ ਰਹੇ ਹਰ ਇੱਕ ਨੌਜਵਾਨ ਨਾਲ ਮਿਲ ਕੇ ਕੰਮ ਕਰਦੇ ਹਨ  ਜੇਕਰ ਤੁਸੀਂ ਸਕੂਲ ਵਿੱਚ ਵਾਪਸ ਜਾਣ, ਜਾਂ ਟ੍ਰੈਕ 'ਤੇ ਵਾਪਸ ਜਾਣ ਦਾ ਕੋਈ ਵਿਕਲਪ ਲੱਭ ਰਹੇ ਹੋ, ਤਾਂ ਹਾਈ ਸਕੂਲ ਦੇ ਕਾਉਂਸਲਰ ਜਾਂ ਕਿਸੇ ਜ਼ਿਲ੍ਹਾ ਦਫ਼ਤਰ ਵਿੱਚ ਕਿਸੇ ਵਿਅਕਤੀ ਨੂੰ ਪੁੱਛੋ ਕਿ ਕੀ ਤੁਹਾਡੇ ਨੇੜੇ ਕੋਈ Re-engagement (ਮੁੜ-ਸ਼ਮੂਲੀਅਤ) ਪ੍ਰੋਗਰਾਮ ਚੱਲ ਰਿਹਾ ਹੈ

ਤੁਸੀਂ ਇਹ ਪਤਾ ਲਗਾਉਣ ਲਈ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ ਕਿ ਕੀ ਅਸੀਂ ਵਿਕਲਪ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ ਤੁਸੀਂ ਸਾਨੂੰ 1-866-297-2597 'ਤੇ ਕਾਲ ਕਰ ਸਕਦੇ ਹੋ, oeoinfo@gov.wa.gov 'ਤੇ ਈਮੇਲ ਕਰ ਸਕਦੇ ਹੋ, ਜਾਂ ਸਾਡੇ ਆਨਲਾਈਨ ਦਾਖ਼ਲਾ ਸਿਸਟਮ ਰਾਹੀਂ ਸਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹੋ: https://services.oeo.wa.gov/oeo.

ਸਰਕਾਰੀ ਸਕੂਲ ਦੇ ਹੋਰ ਵਿਕਲਪ

ਵਾਸ਼ਿੰਗਟਨ ਵਿੱਚ 295 ਸਕੂਲੀ ਜ਼ਿਲ੍ਹੇ ਦੁਆਰਾ ਸੰਚਾਲਿਤ ਸਕੂਲਾਂ ਤੋਂ ਇਲਾਵਾ, ਵਾਸ਼ਿੰਗਟਨ ਰਾਜ ਦੇ ਸਰਕਾਰੀ ਸਕੂਲ ਵਿਕਲਪਾਂ ਵਿੱਚ ਹੇਠ ਲਿਖੇ ਸਕੂਲ ਵੀ ਸ਼ਾਮਲ ਹਨ:

State School for the Blind, ਅਤੇ State School for the Deaf;
  • ਕਬਾਇਲੀ ਸਕੂਲ, ਅਤੇ
  • ਸਰਕਾਰੀ ਚਾਰਟਰ ਸਕੂਲ

ਤੁਸੀਂ ਇੱਥੋਂ OSPI ਦੇ Office of Native Education (ਮੁੱਢਲੀ ਸਿੱਖਿਆ ਦਫ਼ਤਰ) ਦੀ ਵੈੱਬਸਾਈਟ 'ਤੇ ਕਬਾਇਲੀ ਸਕੂਲਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ: https://www.k12.wa.us/student-success/access-opportunity-education/native-education/types-tribal-schools.

ਤੁਸੀਂ ਇਸ ਵੇਲੇ Washington Charter School Commission (ਵਾਸ਼ਿੰਗਟਨ ਚਾਰਟਰ ਸਕੂਲ ਕਮਿਸ਼ਨ) ਵੱਲੋਂ ਸੰਚਾਲਿਤ ਸਰਕਾਰੀ ਚਾਰਟਰ ਸਕੂਲਾਂ ਬਾਰੇ ਜਾਣਕਾਰੀ, ਇੱਥੋਂ ਆਨਲਾਈਨ ਪ੍ਰਾਪਤ ਕਰ ਸਕਦੇ ਹੋ: https://charterschool.wa.gov/. ਕਮਿਸ਼ਨ ਵੱਲੋਂ ਅਧਿਕਾਰਤ ਅਤੇ ਵਰਤਮਾਨ ਵਿੱਚ ਸੰਚਾਲਿਤ ਹੋ ਰਹੇ ਚਾਰਟਰ ਸਕੂਲਾਂ ਦੀ ਸੂਚੀ ਲਈ, ਇੱਥੇ ਕਲਿੱਕ ਕਰੋ: https://charterschool.wa.gov/our-charter-public-schools/ .

Spokane Public Schools (ਸਪੋਕੇਨ ਪਬਲਿਕ ਸਕੂਲਾਂ) ਵੱਲੋਂ ਅਧਿਕਾਰਤ ਚਾਰਟਰ ਸਕੂਲਾਂ ਲਈ, ਇੱਥੇ ਕਲਿੱਕ ਕਰੋ: https://www.spokaneschools.org/Page/2827

ਹੋਰ ਜਾਣਕਾਰੀ ਲਈ, ਸਾਡੀ ਪਸੰਦੀਦਾ ਸਕੂਲ / ਟ੍ਰਾਂਸਫਰ ਟੂਲਕਿੱਟ ਅਤੇ ਵਿਦਿਆਰਥੀ ਦੇ ਟ੍ਰਾਂਸਫਰ ਬਾਰੇ OSPI ਦਾ ਵੈੱਬਪੇਜ ਲਈ https://www.k12.wa.us/student-success/support-programs/student-transfers 'ਤੇ ਕਲਿੱਕ ਕਰੋ