ਰਣਨੀਤਕ ਤਰਜੀਹਾਂ

OEO ਦਾ ਵਿਧਾਨਕ ਮਿਸ਼ਨ ਮੌਕਿਆਂ ਦੇ ਪਾੜੇ ਨੂੰ ਘਟਾਉਣਾ ਹੈ। ਸਾਡੀ ਰਣਨੀਤਕ ਯੋਜਨਾ K-12 ਵਿਦਿਆਰਥੀਆਂ 'ਤੇ ਸਾਡੇ ਸੀਮਤ ਸੰਘਰਸ਼ ਨਿਪਟਾਰਾ ਸਰੋਤਾਂ, ਜਿਵੇਂ ਕਿ ਗੈਰ-ਰਸਮੀ ਵਿਚੋਲਗੀ ਅਤੇ ਕੋਚਿੰਗ, 'ਤੇ ਕੇਂਦ੍ਰਤ ਕਰਕੇ ਮੌਕਿਆਂ ਦੇ ਪਾੜੇ ਨੂੰ ਘਟਾਉਣ ਨੂੰ ਤਰਜੀਹ ਦਿੰਦੀ ਹੈ ਜੋ:

  • ਸਕੂਲ ਤੋਂ ਬਾਹਰ ਹਨ, ਜਿਸ ਵਿੱਚ ਅੰਸ਼ਕ ਸਕੂਲੀ ਦਿਨ ਪ੍ਰਾਪਤ ਕਰਨ ਵਾਲੇ ਅਪਾਹਜ ਵਿਦਿਆਰਥੀ ਸ਼ਾਮਲ ਹਨ
  • ਰੰਗ ਦੇ ਲੋਕ, ਕਾਲੇ, ਜਾਂ ਆਦਿਵਾਸੀ ਹਨ 
  • ਬੇਘਰ ਹੋਣ ਦਾ ਅਨੁਭਵ ਕਰ ਰਹੇ ਹਨ
  • ਰਿਸ਼ਤੇਦਾਰੀ ਜਾਂ ਫੋਸਟਰ ਕੇਅਰ ਵਿੱਚ ਹਨ 
  • ਕਿਸ਼ੋਰ ਨਿਆਂ ਜਾਂ ਕਿਸ਼ੋਰ ਪੁਨਰਵਾਸ ਪ੍ਰਣਾਲੀਆਂ ਵਿੱਚ ਸ਼ਾਮਲ ਹਨ
  • ਪ੍ਰਵਾਸੀ, ਰੈਫਿਊਜੀ, ਸ਼ਰਨਾਰਥੀ, ਮਾਈਗ੍ਰੈਂਟ, ਜਾਂ ਵਿਦਿਆਰਥੀ ਜਾਂ ਪਰਿਵਾਰ ਜਿਨ੍ਹਾਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਨਹੀਂ ਹੈ
  • ਰੈਪਰਾਊਂਡ ਵਿਦ ਇੰਟੈਂਸਿਵ ਸਰਵਿਸਿਜ਼ (WISe) ਜਾਂ ਚਿਲਡਰਨ'ਸ ਲੌਂਗ ਟਰਮ ਇਨਪੇਸ਼ੈਂਟ ਪ੍ਰੋਗਰਾਮ (CLIP) ਸਹਾਇਤਾ ਪ੍ਰਾਪਤ ਕਰ ਰਹੇ ਹਨ, ਜਾਂ
  • ਟਰਾਂਸਜੈਂਡਰ ਹਨ ਜਾਂ ਉਹ ਨੌਜਵਾਨ ਜੋ ਇੱਕ ਵਿਕਲਪਿਕ ਲਿੰਗ ਵਜੋਂ ਪਛਾਣ ਕਰਦੇ ਹਨ