ਮਿਸ਼ਨ / ਸੋਚ

ਮਿਸ਼ਨ

ਅਸੀਂ ਸਮੱਸਿਆਵਾਂ ਦਾ ਹੱਲ ਮਿਲਕੇ ਕਰਨ ਲਈ ਪਰਿਵਾਰਾਂ, ਕਮਿਊਨਿਟੀਆਂ ਅਤੇ ਸਕੂਲਾਂ ਨਾਲ ਕੰਮ ਕਰਦੇ ਹਾਂ, ਤਾਂ ਜੋ ਹਰ ਵਿਦਿਆਰਥੀ Washington ਦੇ K-12 ਸਰਕਾਰੀ ਸਕੂਲਾਂ ਵਿੱਚ ਵੱਧ-ਚੜ੍ਹਕੇ ਹਿੱਸਾ ਲੈ ਸਕੇ ਅਤੇ ਤਰੱਕੀ ਕਰ ਸਕੇ। 

ਸੋਚ

ਅਸੀਂ ਇੱਕ ਅਜਿਹੇ ਸਰਕਾਰੀ ਸਿੱਖਿਆ ਸਿਸਟਮ ਦੀ ਕਲਪਨਾ ਕੀਤੀ ਹੈ, ਜੋ ਹਰ ਵਿਦਿਆਰਥੀ ਦੇ ਭਵਿੱਖ ਲਈ ਉਸਦੇ ਸੁਫ਼ਨਿਆਂ ਵਿੱਚ ਸਹਾਇਤਾ ਕਰਨ ਲਈ ਨਸਲਵਾਦ, ਸਮਰੱਥਤਾਵਾਦ ਅਤੇ ਹਾਸ਼ੀਏ ਵਿੱਚ ਪਾਉਣ ਵਾਲੀਆਂ ਹੋਰ ਬੇੜੀਆਂ ਨੂੰ ਤੋੜਦਾ ਹੈ।

ਅਸੀਂ ਆਪਣੀ ਸੁਤੰਤਰਤਾਂ, ਨਸਲ-ਰੋਧੀ ਕਦਰਾਂ-ਕੀਮਤਾਂ ਅਤੇ ਕਮਿਊਨਿਟੀ ਦੇ ਪ੍ਰਤਿ ਜਵਾਦਦੇਹੀ ਦੀ ਕਦਰ ਕਰਦੇ ਹਾਂ। ਅਸੀਂ ਪਰਿਵਾਰਾਂ, ਵਿਦਿਆਰਥੀਆਂ ਅਤੇ ਕਮਿਊਨਿਟੀਆਂ ਤੋਂ ਇੱਕ ਟੀਮ ਦੇ ਤੌਰ ਤੇ ਸਿੱਖਾਂਗੇ ਅਤੇ ਇਸ ਨਜ਼ਰੀਏ ਨੂੰ ਵਧਾਵਾ ਦਿਆਂਗੇ।

ਇਹ ਸਮਝਣ ਲਈ ਕਿ ਅਸੀਂ ਆਪਣੇ ਕੰਮ ਵਿਚ ਆਪਣਾ ਮਿਸ਼ਨ ਅਤੇ ਦਰਸ਼ਣ ਕਿਵੇਂ ਲਿਆਉਂਦੇ ਹਾਂ, ਕਿਰਪਾ ਕਰਕੇ ਇੱਥੇ ਮਿਲੀ 2020-2023 ਦੀ ਸਾਡੀ ਰਣਨੀਤੀ ਯੋਜਨਾ ਨੂੰ ਪੜ੍ਹੋ. ਇਸ ਦਸਤਾਵੇਜ਼, ਜਾਂ ਕਿਸੇ ਹੋਰ ਓਈਓ ਦਸਤਾਵੇਜ਼ਾਂ ਲਈ, ਕਿਸੇ ਹੋਰ ਫਾਰਮੈਟ ਜਾਂ ਕਿਸੇ ਹੋਰ ਭਾਸ਼ਾ ਵਿੱਚ ਬੇਨਤੀ ਕਰਨ ਲਈ, ਕਿਰਪਾ ਕਰਕੇ ਸਾਨੂੰ oeoinfo@gov.wa.gov ਤੇ ਈਮੇਲ ਕਰੋ ਜਾਂ ਸਾਨੂੰ ਇਸ ਨੰਬਰ ਤੇ ਕਾਲ ਕਰੋ: 1-866-297-2597.