OEO ਕੀ ਹੈ?

ਸਾਡੀ ਮਦਦ ਲਵੋ

 Black and White Icon of electronic device sending message. Created by Priyanka from Noun Projectਆਨਲਾਈਨ - ਅਸੀਂ ਤੁਹਾਨੂੰ ਸਾਡੀ ਨਵੀਂ  ਆਨਲਾਈਨ ਦਾਖਲਾ ਪ੍ਰਕਿਰਿਆ.  ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਤੁਹਾਨੂੰ ਆਪਣੇ ਨਾਮ ਅਤੇ ਇੱਕ ਵੈਧ ਈਮੇਲ ਪਤੇ ਨਾਲ ਇੱਕ ਖਾਤਾ ਬਣਾਉਣਾ ਪਵੇਗਾ। ਤੁਹਾਡੇ ਵੱਲੋਂ ਇੱਕ ਖਾਤਾ ਬਣਾਉਣ ਅਤੇ ਆਨਲਾਈਨ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ, ਇੱਕ ਵਿਅਕਤੀ ਜਿੰਨੀ ਜਲਦੀ ਹੋ ਸਕੇ ਤੁਹਾਡੇ ਨਾਲ ਸੰਪਰਕ ਕਰੇਗਾ ਉਹ ਜਾਂ ਤਾਂ ਤੁਹਾਨੂੰ ਜਾਣਕਾਰੀ ਪ੍ਰਦਾਨ ਕਰੇਗਾ ਜਾਂ ਫੇਰ ਨਿਰਧਾਰਤ ਮੁਲਾਕਾਤ ਲਈ ਸਮਾਂ ਤਹਿ ਕਰੇਗਾ। ਸਾਡਾ ਆਨਲਾਈਨ ਦਾਖਲਾ ਹਰ ਸਮੇਂ ਉਪਲਬਧ ਰਹਿੰਦਾ ਹੈ, ਪਰ ਤੁਹਾਨੂੰ ਆਮ ਕੰਮਕਾਜੀ ਘੰਟਿਆਂ ਦੌਰਾਨ  ਹੀ ਸੰਪਰਕ ਕਰਨਾ ਪਵੇਗਾ।

ਕਾਰੋਬਾਰੀ ਘੰਟੇ

  • ਸੋਮਵਾਰ ਸਵੇਰੇ 9:30 ਵਜੇ – ਸ਼ਾਮ 5:30 ਵਜੇ ਤੱਕ।
  • ਮੰਗਲਵਾਰ ਸਵੇਰੇ 8:00 ਵਜੇ – ਸ਼ਾਮ 6:00 ਵਜੇ ਤੱਕ।
  • ਬੁੱਧਵਾਰ ਸਵੇਰੇ 8:00 ਵਜੇ – ਸ਼ਾਮ 6:00 ਵਜੇ ਤੱਕ।
  • ਵੀਰਵਾਰ ਸਵੇਰੇ 9:30 ਵਜੇ – ਸ਼ਾਮ 5:30 ਵਜੇ ਤੱਕ।

Black and white icon of mobile phone making a call. Created by Thays Malcher from Noun Project.ਫ਼ੋਨ ਰਾਹੀਂ - ਜੇ ਤੁਸੀਂ ਕਿਸੇ ਨਾਲ ਵਿਅਕਤੀਗਤ ਤੌਰ 'ਤੇ ਗੱਲ ਕਰਨਾ ਪਸੰਦ ਕਰਦੇ ਹੋ, ਜਾਂ ਤੁਹਾਨੂੰ ਆਨਲਾਈਨ ਦਾਖਲਾ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਕਿਰਪਾ ਕਰਕੇ ਸਾਨੂੰ ਸੋਮਵਾਰ-,  ਵਜੇ ਕੰਮਕਾਜੀ ਘੰਟਿਆਂ ਦੌਰਾਨ ਟੋਲ ਫ੍ਰੀ
1-866-297-2597 'ਤੇ ਕਾਲ ਕਰੋ। ਸਾਡਾ ਸਟਾਫ ਫੋਨ 'ਤੇ 150 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਦੀ ਸੇਵਾ ਦੇ ਸਕਦਾ ਹੈ।

Black and white icon of envelope with two papers inside. Created by Anang Taufik from Noun Project.ਫੈਕਸ ਜਾਂ ਮੇਲ ਰਾਹੀਂ -  ਲੋਕਪਾਲ ਸੇਵਾਵਾਂ ਲਈ ਬੇਨਤੀ  ਫਾਰਮ ਡਾਉਨਲੋਡ ਕਰੋ ਅਤੇ ਪੂਰਾ ਕੀਤਾ ਫਾਰਮ OEO ਨੂੰ ਫੈਕਸ, ਮੇਲ ਜਾਂ ਈਮੇਲ (ਸੰਪਰਕ ਜਾਣਕਾਰੀ ਫਾਰਮ 'ਤੇ ਦਿੱਤੀ ਗਈ ਹੈ) ਰਾਹੀਂ ਜਮ੍ਹਾਂ ਕਰੋ। ਫੈਕਸ: 1-844-886-5196.

ਖ਼ਬਰਾਂ ਅਤੇ ਪ੍ਰੋਗਰਾਮ

COVID ਦੇ ਦੌਰਾਨ ਹਾਜ਼ਰੀ ਅਤੇ ਟਰੂਸੀ

ਸਕੂਲ ਰਿਮੋਟ ਸਿੱਖਿਆ ਦੌਰਾਨ ਹਾਜ਼ਰੀ ਲੈ ਰਹੇ ਹਨ। ਜੇਕਰ ਤੁਹਾਡੇ ਬੱਚੇ ਨੇ ਰਿਮੋਟ ਸਿੱਖਿਆ ਵਿੱਚ ਭਾਗ ਲਿਆ ਸੀ ਤਾਂ ਸਕੂਲ ਨਾਲ ਸੰਪਰਕ ਕਰੋ, ਭਾਵੇਂ ਇਹ ਲਾਈਵ ਕਲਾਸ ਨਹੀਂ ਸੀ, ਅਤੇ ਤੁਸੀਂ ਇਹ ਸੋਚਦੇ ਹੋ ਕਿ ਸਕੂਲ ਨੂੰ ਇਸ ਬਾਰੇ ਪਤਾ ਹੈ। ਜੇਕਰ ਤੁਹਾਡਾ ਬੱਚਾ ਕੋਵਿਡ-ਸੰਬੰਧਿਤ ਸਮੱਸਿਆਵਾਂ ਕਾਰਨ ਭਾਗ ਨਹੀਂ ਲੈ ਸਕਿਆ ਸੀ , ਤਾਂ ਉਸਦੀਆਂ ਗ਼ੈਰ-ਹਾਜ਼ਰੀਆਂ ਦੇ ਕਾਰਨਾਂ ਬਾਰੇ ਸੂਚਿਤ ਕਰਨ ਲਈ ਸਕੂਲ ਨਾਲ ਸੰਪਰਕ ਕਰੋ।

ਜੇਕਰ ਤੁਹਾਡੇ ਬੱਚੇ ਦੀਆਂ ਬਿਨਾਂ ਉਚਿਤ ਕਾਰਨ ਗ਼ੈਰ-ਹਾਜ਼ਰੀਆਂ ਲੱਗੀਆਂ ਸਨ , ਤਾਂ ਸਕੂਲ ਨੂੰ ਇਸਦਾ ਕਾਰਨ ਜਾਣਨ ਲਈ ਅਤੇ ਸਿੱਖਿਆ ਵਿੱਚ ਰੁਕਾਵਟਾਂ ਦਾ ਪਤਾ ਲਗਾਉਣ ਵਿੱਚ ਮਦਦ ਲੈਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ । 

ਇੰਟਰਪਰਿਟੇਸ਼ਨ ਟਿਪਸ ਕਾਰਡ ਇਸ ਵਿੱਚ ਅਨੁਵਾਦ ਕੀਤਾ ਗਿਆ:

ਪੰਜਾਂ ਵਿੱਚੋਂ ਇੱਕ: ਅਪੰਗਤਾ ਇਤਿਹਾਸ ਅਤੇ ਪ੍ਰਾਈਡ ਪਰਿਯੋਜਨਾ

ਅੱਗੇ ਆਉਣ ਵਾਲੇ ਵੈਬਿਨਾਰ ਅਤੇ ਪ੍ਰੋਗਰਾਮ

ਸਾਡੇ ਨਿਊਜ਼ ਬੁਲੇਟਿਨ ਲਈ ਸਾਈਨ ਅਪ ਕਰੋGovDelivery signup

ਤੁਹਾਡੀ K-12 ਸਿੱਖਿਆ ਬਾਰੇ ਕੀ ਚਿੰਤਾ ਹੈ?

Select a topic above to find resources and next steps.