ਸਾਡੇ ਬਾਰੇ

2006 ਵਿੱਚ, ਵਾਸ਼ਿੰਗਟਨ ਰਾਜ ਵਿਧਾਨ ਸਭਾ ਨੇ ਹਾਊਸ ਬਿੱਲ 3127 ਪਾਸ ਕੀਤਾ ਸੀ ਜਿਸ ਵਿੱਚ ਜਨਤਕ K-12 ਸਿੱਖਿਆ ਪ੍ਰਣਾਲੀ ਨੂੰ ਸਮਝਣ ਅਤੇ ਮਿਲ ਕੇ ਚਿੰਤਾਵਾਂ ਦਾ ਹੱਲ ਕਰਨ ਵਿੱਚ ਪਰਿਵਾਰਾਂ, ਵਿਦਿਆਰਥੀਆਂ, ਸਿੱਖਿਅਕਾਂ, ਅਤੇ ਸਮੁਦਾਇਆਂ ਦਾ ਸਮਰਥਨ ਕਰਕੇ ਮੌਕਿਆਂ ਦੇ ਅੰਤਰ ਨੂੰ ਘੱਟ ਕਰਨ ਲਈ ਸਿੱਖਿਆ ਲੋਕਪਾਲ ਦੇ ਦਫਤਰ (OEO) ਦੀ ਸਥਾਪਨਾ ਕੀਤੀ ਗਈ ਜਨਤਕ ਸਿੱਖਿਆ ਪ੍ਰਣਾਲੀ ਤੋਂ ਸਾਡੀ ਸੁਤੰਤਰਤਾ ਨੂੰ ਯਕੀਨੀ ਬਣਾਉਣ ਲਈ ਵਿਧਾਨ ਸਭਾ ਨੇ ਸਾਨੂੰ ਰਾਜਪਾਲ ਦੇ ਦਫਤਰ ਹੇਠ ਰੱਖਿਆ ਹੈ

ਸਾਡੇ ਕੋਲ ਸੀਮਤ ਸਰੋਤ ਹਨ ਅਤੇ ਅਸੀਂ ਸਾਡੀ ਰਣਨੀਤਕ ਯੋਜਨਾ ਹੇਠ ਆਉਣ ਵਾਲੀਆਂ ਸਮੱਸਿਆਵਾਂ ਲਈ ਆਪਣੀ ਸਿੱਧੀ ਲੋਕਪਾਲ ਮਦਦ ਨੂੰ ਪਹਿਲ ਦਿੰਦੇ ਹਾਂ ਅਤੇ ਜਿੱਥੇ ਵਿਦਿਆਰਥੀ ਦੇ ਅਨੁਭਵ ਲਈ ਅਸੀਂ ਸਹਿਯੋਗੀ ਸਮੱਸਿਆਵਾਂ ਹੱਲ ਕਰਨ ਵਾਲੇ ਵਜੋਂ ਇੱਕ ਸਕਾਰਾਤਮਕ ਪ੍ਰਭਾਵ ਪਾ ਸਕਦੇ ਹਾਂOEO ਰਾਜ ਭਰ ਵਿੱਚ ਕੰਮ ਕਰਦਾ ਹੈ ਅਤੇ ਇਸਦੇ ਛੋਟੇ ਜਿਹੇ ਸਟਾਫ ਵਿੱਚ 7 ਤੋਂ ਘੱਟ ਪੂਰੇ ਸਮੇਂ ਵਾਲੇ ਕਰਮਚਾਰੀ ਹਨ

ਸਾਡੀਆਂ ਭੂਮਿਕਾਵਾਂ

  • K-12 ਜਨਤਕ ਸਿੱਖਿਆ ਪ੍ਰਣਾਲੀ ਨਾਲ ਜੁੜੀਆਂ ਚਿੰਤਾਵਾਂ ਨੂੰ ਸੁਣਨਾ ਅਤੇ ਇਸ ਬਾਰੇ ਸਵਾਲਾਂ ਦੇ ਜਵਾਬ ਦੇਣਾ
  • ਮਿਲ ਕੇ ਸਮੱਸਿਆ-ਹੱਲ ਕਰਨ ਵਿੱਚ ਮਦਦ ਕਰਨ ਅਤੇ ਸਿੱਖਿਆ ਸਬੰਧੀ ਨਿਆਂ ਨੂੰ ਵਧਾਵਾ ਦੇਣ ਲਈ ਵਿਵਾਦ ਦੇ ਗੈਰ-ਰਸਮੀ ਹੱਲ ਸਾਧਨਾਂ ਦੀ ਵਰਤੋਂ ਕਰਨਾ
  • ਪਰਿਵਾਰ ਅਤੇ ਸਮੁਦਾਏ ਸ਼ਮੂਲੀਅਤ ਅਤੇ ਪ੍ਰਣਾਲੀ ਦੇ ਸਮਰਥਨ ਲਈ ਮਾਰਗਦਰਸ਼ਨ, ਸਹੂਲਤਾਂ, ਅਤੇ ਸਿਖਲਾਈ ਉਪਲਬਧ ਕਰਾਉਣਾ
  • ਡੇਟਾ ਇਕੱਤਰ ਕਰਨਾ ਅਤੇ ਰੁਝਾਨਾਂ ਦੀ ਪਛਾਣ ਕਰਨਾ, ਤਾਂ ਜੋ ਸਾਡੀ ਸਿੱਖਿਆ ਪਾਲਿਸੀ ਦੀਆਂ ਸਿਫ਼ਾਰਿਸ਼ਾਂ ਨੂੰ ਗਾਈਡ ਕੀਤਾ ਜਾ ਸਕੇ