ਵਿਸ਼ੇਸ਼ ਸਿੱਖਿਆ ਕੀ ਹੈ?

ਅਪਾਹਜਤਾ ਕੀ ਹੈ?

 "ਅਪਾਹਜਤਾ ਮਨੁੱਖੀ ਤਜ਼ਰਬੇ ਦਾ ਇੱਕ ਕੁਦਰਤੀ ਹਿੱਸਾ ਹੈ ਅਤੇ ਇਹ ਕਿਸੇ ਵੀ ਤਰ੍ਹਾਂ ਸਮਾਜ ਵਿੱਚ ਹਿੱਸਾ ਲੈਣ ਜਾਂ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦੇ ਅਧਿਕਾਰ ਨੂੰ ਘੱਟ ਨਹੀਂ ਕਰਦੀ"

--Individuals with Disabilities Education Act (IDEA, ਅਪਾਹਜ ਵਿਅਕਤੀ ਸਿੱਖਿਆ ਐਕਟ),  20 U.S.C. §1400(c)

ਲੋਕ ਅਤੇ ਸਾਡੇ ਕਾਨੂੰਨ "ਅਪਾਹਜਤਾ" ਨੂੰ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਪਰਿਭਾਸ਼ਿਤ ਕਰਦੇ ਹਨ

ਅਪਾਹਜਤਾ ਬਾਰੇ ਬਹੁਤ ਸਾਰੇ ਵੱਖ-ਵੱਖ ਸੱਭਿਆਚਾਰਕ ਦ੍ਰਿਸ਼ਟੀਕੋਣ ਵੀ ਹਨ, ਅਤੇ ਸਮੇਂ ਦੇ ਨਾਲ ਅਪਾਹਜਤਾ ਬਾਰੇ ਸਾਡੀ ਸੋਚ ਬਦਲ ਗਈ ਹੈ ਅਪਾਹਜਤਾ ਦੇ ਇਤਿਹਾਸ ਅਤੇ ਪਾਜ਼ੀਟਿਵ ਅਪਾਹਜਤਾ ਪਛਾਣ ਦੇ ਵਿਕਾਸ ਬਾਰੇ ਹੋਰ ਜਾਣਨ ਲਈ, One Out of Five: Disability History and Pride Project (5 ਵਿੱਚੋਂ 1: ਅਪਾਹਜਤਾ ਇਤਿਹਾਸ ਅਤੇ ਪ੍ਰਾਇਡ ਪ੍ਰੋਜੈਕਟ)ਮਟੀਰੀਅਲ ਨੂੰ ਵੇਖੋ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ, ਦੋ ਸੰਘੀ ਕਾਨੂੰਨ — Individuals with Disabilities Education Act, ਜਾਂ "IDEA" ਅਤੇ Rehabilitation Act (ਪੁਰਨਵਾਸ ਐਕਟ) ਦਾ ਸੈਕਸ਼ਨ 504 ਜਾਂ "ਸੈਕਸ਼ਨ 504" — ਅਪਾਹਜ ਵਿਦਿਆਰਥੀਆਂ ਨੂੰ ਅਧਿਕਾਰ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ ਇਹਨਾਂ ਕਾਨੂੰਨਾਂ ਵਿੱਚੋਂ ਹਰ ਇੱਕ ਵਿੱਚ ਅਪਾਹਜ ਬੱਚੇ ਲਈ ਇੱਕ ਵੱਖਰੀ ਪਰਿਭਾਸ਼ਾ ਸ਼ਾਮਲ ਹੈ

IDEA ਅਨੁਸਾਰ ਅਪਾਹਜਤਾ ਦੀ ਪਰਿਭਾਸ਼ਾ

IDEA ਯੋਗ ਵਿਦਿਆਰਥੀਆਂ ਨੂੰ Individualized Education Program (IEP, ਵਿਅਕਤੀਗਤ ਸਿੱਖਿਆ ਪ੍ਰੋਗਰਾਮ) ਪ੍ਰਾਪਤ ਕਰਨ ਦਾ ਅਧਿਕਾਰ ਦਿੰਦਾ ਹੈ ਇਹ "ਅਪਾਹਜ ਬੱਚੇ" ਨੂੰ ਇੱਕ ਅਜਿਹੇ ਬੱਚੇ ਵਜੋਂ ਪਰਿਭਾਸ਼ਿਤ ਕਰਦਾ ਹੈ, ਜਿਸਦਾ ਮੁਲਾਂਕਣ ਕੀਤਾ ਗਿਆ ਹੈ, ਅਤੇ ਇਹ ਪਾਇਆ ਗਿਆ ਹੈ:

  • 14 ਵਿਸ਼ੇਸ਼ ਸ਼੍ਰੇਣੀਆਂ ਵਿੱਚੋਂ ਕਿਸੇ 1 ਦੀ ਪਰਿਭਾਸ਼ਾ ਅਨੁਸਾਰ ਅਪਾਹਜ ਹੈ, ਅਤੇ
  • ਅਪਾਹਜਤਾ ਅਤੇ ਮਾੜੇ ਵਿੱਦਿਅਕ ਪ੍ਰਭਾਵ ਦੇ ਕਾਰਨ,
  • ਵਿਸ਼ੇਸ਼ ਸਿੱਖਿਆ ਅਤੇ ਸੰਬੰਧਿਤ ਸੇਵਾਵਾਂ ਦੀ ਲੋੜ ਹੈ

ਵਾਸ਼ਿੰਗਟਨ ਰਾਜ ਵਿੱਚ, ਅਪਾਹਜਤਾ ਦੀਆਂ ਸ਼੍ਰੇਣੀਆਂ ਅਤੇ ਹਰੇਕ ਲਈ ਵਿਸ਼ੇਸ਼ ਪਰਿਭਾਸ਼ਾਵਾਂ ਸਾਡੇ ਰਾਜ ਦੇ ਨਿਯਮਾਂ, Washington Administrative Code (ਵਾਸ਼ਿੰਗਟਨ ਪ੍ਰਸ਼ਾਸਨਿਕ ਕੋਡ), WAC 392-172A-01035 ਵਿੱਚ ਸੂਚੀਬੱਧ ਹਨ

ਉਹਨਾਂ ਵਿੱਚ ਸ਼ਾਮਲ ਹਨ:

  • ਸਵੈ-ਲੀਨਤਾ
  • ਬੋਲਾਪਣ ਅਤੇ ਅੰਨ੍ਹਾਪਣ
  • ਬੋਲਾਪਣ
  • ਦੇਰੀ ਨਾਲ ਵਿਕਾਸ
  • ਭਾਵਨਾਤਮਕ/ਵਿਵਹਾਰਕ ਅਪਾਹਜਤਾ
  • ਉੱਚਾ ਸੁਣਨਾ
  • ਬੌਧਿਕ ਅਪਾਹਜਤਾ
  • ਕਈ ਅਪਾਹਜਤਾਵਾਂ
  • ਹੱਡੀਆਂ ਦਾ ਕਮਜ਼ੋਰ ਹੋਣਾ
  • ਸਿਹਤ ਸੰਬੰਧੀ ਹੋਰ ਕਮਜ਼ੋਰੀਆਂ
  • ਵਿਸ਼ੇਸ਼ ਸਿਖਲਾਈ ਦੀ ਅਪਾਹਜਤਾ
  • ਬੋਲਣ ਜਾਂ ਭਾਸ਼ਾ ਦੀ ਕਮਜ਼ੋਰੀ
  • ਦੁਖਦਾਈ ਦਿਮਾਗੀ ਸੱਟ
  • ਅੰਨ੍ਹੇਪਣ ਸਮੇਤ ਕਮਜ਼ੋਰ ਦ੍ਰਿਸ਼ਟੀ

ਇਹਨਾਂ ਵਿੱਚੋਂ ਹਰੇਕ ਸ਼੍ਰੇਣੀ ਦੀ ਵਿਸ਼ੇਸ਼ ਸਿੱਖਿਆ ਨਿਯਮਾਂ ਵਿੱਚ ਇੱਕ ਖ਼ਾਸ ਪਰਿਭਾਸ਼ਾ ਹੈ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਕੀ ਕਿਸੇ ਬੱਚੇ ਵਿੱਚ ਕੋਈ ਅਪਾਹਜਤਾ ਹੋ ਸਕਦੀ ਹੈ ਜੋ ਇਹਨਾਂ ਸ਼੍ਰੇਣੀਆਂ ਵਿੱਚੋਂ 1 ਦੇ ਤਹਿਤ ਆ ਸਕਦੀ ਹੈ, ਤਾਂ ਇਹ ਚੰਗਾ ਵਿਚਾਰ ਹੈ ਕਿ ਤੁਸੀਂ ਖ਼ਾਸ ਪਰਿਭਾਸ਼ਾਵਾਂ ਨੂੰ ਪੜ੍ਹੋ ਜਾਂ ਕਿਸੇ ਨੂੰ ਆਪਣੇ ਨਾਲ ਉਹਨਾਂ ਦੀ ਸਮੀਖਿਆ ਕਰਨ ਲਈ ਕਹੋ ਪਰਿਭਾਸ਼ਾਵਾਂ WAC 392-172A-01035https://apps.leg.wa.gov/WAC/default.aspx?cite=392-172A&full=true#392-172A-01035 'ਤੇ ਆਨਲਾਈਨ ਉਪਲਬਧ ਹਨ

ਜੇਕਰ ਕਿਸੇ ਬੱਚੇ ਨੂੰ IDEA ਵਿੱਚ ਪਰਿਭਾਸ਼ਿਤ ਅਪਾਹਜਤਾਵਾਂ ਵਿੱਚੋਂ ਕੋਈ 1 ਹੈ, ਪਰ ਉਸਨੂੰ ਸਿਰਫ਼ "ਸੰਬੰਧਿਤ ਸੇਵਾ" ਜਾਂ "ਰਿਹਾਇਸ਼" ਦੀ ਲੋੜ ਹੈ, ਪਰ "ਵਿਸ਼ੇਸ਼ ਸਿੱਖਿਆ" ਦੀ ਨਹੀਂ, ਤਾਂ ਵਿਦਿਆਰਥੀ IEP ਲਈ ਯੋਗ ਨਹੀਂ ਹੋਵੇਗਾ, ਪਰ ਉਸਨੂੰ ਸੈਕਸ਼ਨ 504 ਦੀ ਯੋਜਨਾ ਲੋੜੀਂਦੀ ਹੋ ਸਕਦੀ ਹੈ

ਸੈਕਸ਼ਨ 504 ਅਨੁਸਾਰ ਅਪਾਹਜਤਾ ਦੀ ਪਰਿਭਾਸ਼ਾ

ਸੈਕਸ਼ਨ 504 ਸਕੂਲ ਦੇ ਜ਼ਿਲ੍ਹਿਆਂ ਨੂੰ ਅਪਾਹਜ ਲੋਕਾਂ ਨਾਲ ਵਿਤਕਰਾ ਕਰਨ ਤੋਂ ਰੋਕਦਾ ਹੈ ਇਹ ਯਕੀਨੀ ਬਣਾਉਣ ਲਈ ਕਿ ਵਿਦਿਆਰਥੀਆਂ ਨੂੰ ਸਮਾਨ ਸਿੱਖਿਆ ਪ੍ਰਾਪਤ ਹੋਵੇ, ਜ਼ਿਲ੍ਹਿਆਂ ਨੂੰ ਵਿਸ਼ੇਸ਼ ਸਿੱਖਿਆ, ਰਿਹਾਇਸ਼, ਸੇਵਾਵਾਂ ਜਾਂ ਸਹਾਇਤਾ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ ਇਹ ਇੱਕ ਅਪਾਹਜ ਵਿਦਿਆਰਥੀ ਨੂੰ ਅਜਿਹੇ ਵਿਦਿਆਰਥੀ ਵਜੋਂ ਪਰਿਭਾਸ਼ਿਤ ਕਰਦਾ ਹੈ:

  • ਇੱਕ ਅਜਿਹੀ ਸਰੀਰਕ ਜਾਂ ਮਾਨਸਿਕ ਬਿਮਾਰੀ ਜਿਹੜੀ
  • ਇੱਕ ਜਾਂ ਇੱਕ ਤੋਂ ਵੱਧ ਮੁੱਖ ਜੀਵਨ ਗਤੀਵਿਧੀਆਂ ਨੂੰ
  • ਕਾਫ਼ੀ ਹੱਦ ਤੱਕ ਸੀਮਤ ਕਰ ਦਿੰਦੀ ਹੈ

ਤੁਸੀਂ {U.S. Department of Education’s Office for Civil Rights (OCR, ਅਮਰੀਕੀ ਸਿੱਖਿਆ ਵਿਭਾਗ ਦੇ ਨਾਗਰਿਕ ਅਧਿਕਾਰ ਦਫ਼ਤਰ)} ਦੀ ਵੈੱਬਸਾਈਟ 'ਤੇ ਪੋਸਟ ਕੀਤੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਸੈੱਟ ਵਿੱਚ ਸੈਕਸ਼ਨ 504 ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ:  https://www2.ed.gov/about/offices/list/ocr/504faq.html.

OCR ਕੋਲ ਜਾਣਕਾਰੀ ਆਨਲਾਈਨ ਵੀ ਉਪਲਬਧ ਹੈ ਜੋ "1973 ਦੇ Rehabilitation Act (ਪੁਨਰਵਾਸ ਐਕਟ) ਦੇ ਸੈਕਸ਼ਨ 504 ਅਧੀਨ ਗੁਪਤ ਅਪਾਹਜਤਾਵਾਂ ਵਾਲੇ ਵਿਦਿਆਰਥੀਆਂ ਦੇ ਨਾਗਰਿਕ ਅਧਿਕਾਰਾਂ" ਨੂੰ ਸੰਬੋਧਿਤ ਕਰਦੀ ਹੈ https://www2.ed.gov/about/offices/list/ocr/docs/hq5269.htmlਇਹ ਵੱਖ-ਵੱਖ ਸਥਿਤੀਆਂ ਦੀ ਰੂਪਰੇਖਾ ਦੱਸਦਾ ਹੈ ਜੋ ਦੂਜਿਆਂ ਨੂੰ ਆਸਾਨੀ ਨਾਲ ਸਪਸ਼ਟ ਨਹੀਂ ਹੋ ਸਕਦੀਆਂ, ਪਰ ਫਿਰ ਵੀ ਸਕੂਲ ਵਿੱਚ ਕਿਸੇ ਵਿਦਿਆਰਥੀ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ

IDEA ਅਤੇ ਸੈਕਸ਼ਨ 504 ਦੇ ਵਿਚਕਾਰ ਕੀ ਸੰਬੰਧ ਹੈ?

Diagram of three concentric circles.  The largest circle represents all students.  Within it is a smaller circle representing 504 eligible students.  Within that is the smallest circle representing IDEA eligible students.

ਸਾਰੇ ਵਿਦਿਆਰਥੀ

504 ਲਈ ਯੋਗ

IDEA ਲਈ ਯੋਗ

ਦੋਵਾਂ ਕਾਨੂੰਨਾਂ ਦੇ ਤਹਿਤ, ਸਕੂਲ ਦੇ ਜ਼ਿਲ੍ਹਿਆਂ ਨੂੰ ਅਪਾਹਜ ਵਿਦਿਆਰਥੀਆਂ ਨੂੰ Free Appropriate Public Education (ਮੁਫ਼ਤ ਢੁੱਕਵੀਂ ਸਰਕਾਰੀ ਸਿੱਖਿਆ) ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ, ਜਿਸਨੂੰ FAPE ਕਿਹਾ ਜਾਂਦਾ ਹੈ ਇਸਦਾ ਮਤਲਬ ਹੈ ਕਿ ਜ਼ਿਲ੍ਹਿਆਂ ਨੂੰ ਉਹਨਾਂ ਵਿਦਿਆਰਥੀਆਂ ਦੀਆਂ ਵਿਅਕਤੀਗਤ ਲੋੜਾਂ ਨੂੰ ਪੂਰਾ ਕਰਨ ਲਈ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ, ਜਿਹਨਾਂ ਨੂੰ ਅਪਾਹਜਤਾ ਦੇ ਕਾਰਨ ਸਕੂਲ ਵਿੱਚ ਸਫ਼ਲ ਹੋਣ ਵਿੱਚ ਸਮੱਸਿਆ ਆਉਂਦੀ ਹੈ

ਸੈਕਸ਼ਨ 504, IDEA ਦੇ ਮੁਕਾਬਲੇ ਵਿਦਿਆਰਥੀਆਂ ਦੇ ਇੱਕ ਵਿਸ਼ਾਲ ਸਮੂਹ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ, ਕਿਉਂਕਿ ਇਸ ਵਿੱਚ "ਅਪਾਹਜਤਾ" ਦੀ ਇੱਕ ਵਿਆਪਕ ਪਰਿਭਾਸ਼ਾ ਹੈ ਇਸ ਲਈ, ਜੇਕਰ ਕੋਈ ਵਿਦਿਆਰਥੀ IDEA ਲਈ ਲੋੜੀਂਦੀ ਯੋਗਤਾ ਨੂੰ ਪੂਰਾ ਕਰਦਾ ਹੈ ਅਤੇ IEP ਲਈ ਯੋਗਤਾ ਪੂਰੀ ਕਰਦਾ ਹੈ, ਤਾਂ ਉਹ ਵਿਦਿਆਰਥੀ ਸੈਕਸ਼ਨ 504 ਵੱਲੋਂ ਵੀ ਸੁਰੱਖਿਅਤ ਹੈ ਪਰ, ਬਹੁਤ ਸਾਰੇ ਵਿਦਿਆਰਥੀ ਅਜਿਹੇ ਹਨ ਜੋ ਸੈਕਸ਼ਨ 504 ਵੱਲੋਂ ਸੁਰੱਖਿਅਤ ਹਨ ਅਤੇ ਜਿਹਨਾਂ ਕੋਲ ਸੈਕਸ਼ਨ 504 ਦੀ ਯੋਜਨਾ ਹੈ, ਪਰ ਉਹਨਾਂ ਨੂੰ ਵਿਸ਼ੇਸ਼ ਸਿੱਖਿਆ ਦੀ ਲੋੜ ਨਹੀਂ ਹੈ ਅਤੇ IDEA ਦੇ ਅਧੀਨ IEP ਲਈ ਯੋਗ ਨਹੀਂ ਹਨ 

2 ਕਾਨੂੰਨਾਂ ਦੇ ਸੰਬੰਧਾਂ ਬਾਰੇ ਸੋਚਣ ਦਾ ਇੱਕ ਤਰੀਕਾ ਹੈ ਸਾਰੇ ਵਿਦਿਆਰਥੀਆਂ ਬਾਰੇ ਸੋਚਣਾ: ਪਹਿਲਾਂ, ਉਹਨਾਂ ਵਿੱਚੋਂ ਕੁਝ ਵਿਦਿਆਰਥੀ ਅਪਾਹਜ ਹਨ (ਸੈਕਸ਼ਨ 504); ਉਹਨਾਂ ਵਿਦਿਆਰਥੀਆਂ ਵਿੱਚੋਂ ਬਹੁਤ ਘੱਟ ਅਪਾਹਜ ਹਨ ਅਤੇ ਉਹਨਾਂ ਨੂੰ ਵਿਸ਼ੇਸ਼ ਸਿੱਖਿਆ (IDEA) ਦੀ ਲੋੜ ਹੁੰਦੀ ਹੈ

ਸਾਰੇ ਵਿਦਿਆਰਥੀਆਂ ਨੂੰ ਦਰਸਾਉਣ ਵਾਲੇ ਵੱਡੇ ਗੋਲੇ ਸਮੇਤ ਤਸਵੀਰ ਉੱਤੇ ਹੈ ਵੱਡੇ ਗੋਲੇ ਦੇ ਅੰਦਰ ਮੱਧਮ-ਸਾਈਜ਼ ਦਾ ਗੋਲਾ ਉਹਨਾਂ ਵਿਦਿਆਰਥੀਆਂ ਨੂੰ ਦਰਸਾਉਂਦਾ ਹੈ ਜੋ ਅਪਾਹਜ ਹਨ ਅਤੇ ਸੈਕਸ਼ਨ 504 ਦੀਆਂ ਸੇਵਾਵਾਂ ਲਈ ਯੋਗ ਹਨ ਉਸ ਸਮੂਹ ਵਿੱਚੋਂ ਇੱਕ ਛੋਟਾ ਸਮੂਹ ਵੀ IDEA ਦੇ ਅਧੀਨ ਸੇਵਾਵਾਂ ਲਈ ਯੋਗ ਹੈ ਇਸ ਗ੍ਰਾਫ ਬਾਰੇ ਯਾਦ ਰੱਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਛੋਟੇ ਗੋਲੇ ਦੇ ਵਿਦਿਆਰਥੀ ਵੀ ਵੱਡੇ ਸਮੂਹ ਦਾ ਹਿੱਸਾ ਹਨ: ਸਾਰੇ ਵਿਦਿਆਰਥੀ ਉਹਨਾਂ ਕੋਲ ਸਾਰੇ ਵਿਦਿਆਰਥੀਆਂ ਦੇ ਸਮਾਨ ਅਧਿਕਾਰ ਹਨ, ਨਾਲ ਹੀ ਉਹਨਾਂ ਨੂੰ ਸਕੂਲ ਜਾਣ ਲਈ ਲੋੜੀਂਦੀਆਂ ਸੇਵਾਵਾਂ ਪ੍ਰਾਪਤ ਕਰਨ ਸਮੇਤ, ਅਪਾਹਜਤਾ ਕਰਕੇ ਹੋਣ ਵਾਲੇ ਵਿਤਕਰੇ ਲਈ ਸੁਰੱਖਿਆ ਹੈ

ਜਿਹੜੇ ਵਿਦਿਆਰਥੀ ਸੈਕਸ਼ਨ 504 ਵੱਲੋਂ ਸੁਰੱਖਿਅਤ ਹਨ ਅਤੇ IEP ਲਈ ਯੋਗ ਹਨ, ਉਹਨਾਂ ਕੋਲ ਆਮ ਤੌਰ 'ਤੇ ਸਿਰਫ਼ IEP ਹੋਵੇਗਾ 504 ਯੋਜਨਾ ਵਿੱਚ ਹੋਣ ਵਾਲੀ ਹਰ ਚੀਜ਼ IEP ਵਿੱਚ ਸ਼ਾਮਲ ਹੋਣੀ ਚਾਹੀਦੀ ਹੈ, ਅਕਸਰ ਰਿਹਾਇਸ਼ਾਂ ਦੇ ਪੰਨੇ 'ਤੇ ਜਾਂ ਸੰਬੰਧਿਤ ਜਾਂ ਪੂਰਕ ਸੇਵਾਵਾਂ ਜਾਂ ਸਹਾਇਤਾ ਦੀ ਸੂਚੀ ਵਿੱਚ ਦੱਸੀਆਂ ਹੁੰਦੀਆਂ ਹਨ

IEP ਲਈ ਯੋਗ ਹਰੇਕ ਬੱਚਾ, ਸੈਕਸ਼ਨ 504 ਵੱਲੋਂ ਵੀ ਸੁਰੱਖਿਅਤ ਹੈ। ਇਹ ਮਾਇਨੇ ਕਿਉਂ ਰੱਖਦਾ ਹੈ?

ਸੈਕਸ਼ਨ 504 ਅਪਾਹਜਤਾ ਦੇ ਆਧਾਰ 'ਤੇ ਵਿਦਿਆਰਥੀਆਂ ਨਾਲ ਹੋਣ ਵਾਲੇ ਵਿਤਕਰੇ ਨੂੰ ਰੋਕਦਾ ਹੈ ਵਿਤਕਰਾ ਉਦੋਂ ਹੋ ਸਕਦਾ ਹੈ ਜਦੋਂ ਕੋਈ ਪ੍ਰੋਗਰਾਮ ਕਿਸੇ ਹੋਰ ਤਰ੍ਹਾਂ ਯੋਗਤਾ ਪ੍ਰਾਪਤ ਵਿਦਿਆਰਥੀਆਂ ਨੂੰ ਇਸ ਲਈ ਬਾਹਰ ਰੱਖਦਾ ਹੈ ਕਿਉਂਕਿ ਉਹ ਅਪਾਹਜ ਹਨ, ਜਾਂ ਜਦੋਂ ਕਿਸੇ ਵਿਦਿਆਰਥੀ ਨੂੰ ਅਪਾਹਜਤਾ ਦੇ ਕਾਰਨ ਪਰੇਸ਼ਾਨ ਕੀਤਾ ਜਾਂਦਾ ਹੈ ਅਤੇ ਜ਼ਿਲ੍ਹਾ ਪਰੇਸ਼ਾਨੀ ਦਾ ਜਵਾਬ ਦੇਣ ਲਈ ਉਚਿਤ ਕਦਮ ਨਹੀਂ ਚੁੱਕਦਾ ਹੈ

ਜੇਕਰ ਤੁਹਾਨੂੰ ਲੱਗਦਾ ਹੈ ਕਿ ਕਿਸੇ ਜ਼ਿਲ੍ਹੇ ਨੇ ਅਪਾਹਜਤਾ ਕਰਕੇ ਕਿਸੇ ਵਿਅਕਤੀ ਨਾਲ ਵਿਤਕਰਾ ਕੀਤਾ ਹੈ, ਤਾਂ ਸਾਡੇ Discriminationਵਿਤਕਰੇ

ਦੇ ਪੰਨੇ 'ਤੇ ਰਸਮੀ ਸ਼ਿਕਾਇਤਾਂ ਦੇ ਵਿਕਲਪਾਂ ਬਾਰੇ ਹੋਰ ਜਾਣੋ