Individualized Education Program ਜਾਂ “IEP" ਕੀ ਹੁੰਦਾ ਹੈ?

Individualized Education Program ਜਾਂ “IEP" ਕੀ ਹੁੰਦਾ ਹੈ?

Individualized Education Program (IEP, ਵਿਅਕਤੀਗਤ ਸਿੱਖਿਆ ਪ੍ਰੋਗਰਾਮ) ਅਰਥਪੂਰਨ ਸਿੱਖਿਆ ਪ੍ਰਾਪਤ ਕਰਨ ਲਈ ਕਿਸੇ ਅਪਾਹਜ ਵਿਦਿਆਰਥੀ ਲਈ ਲੋੜੀਂਦੀਆਂ ਹਦਾਇਤਾਂ ਅਤੇ ਸੇਵਾਵਾਂ ਦਾ ਵਿਸਤ੍ਰਿਤ ਵਰਣਨ ਹੈ। Individualized Education Program ਜਾਂ IEP, ਇੱਕ ਦਸਤਾਵੇਜ਼ ਹੈ ਜੋ ਬੱਚੇ ਨੂੰ ਪ੍ਰਾਪਤ ਹੋਈਆਂ ਵਿਸ਼ੇਸ਼ ਸਿੱਖਿਆ ਸੇਵਾਵਾਂ ਦਾ ਵਰਣਨ ਕਰਦਾ ਹੈ। IEP ਇੱਕ ਕਾਨੂੰਨੀ ਦਸਤਾਵੇਜ਼ ਹੈ ਅਤੇ ਵਿਦਿਆਰਥੀ IEP ਵਿੱਚ ਦੱਸੀਆਂ ਸਾਰੀਆਂ ਸੇਵਾਵਾਂ ਪ੍ਰਾਪਤ ਕਰਨ ਦੇ ਹੱਕਦਾਰ ਹਨ। IEP ਨੂੰ ਬੱਚੇ ਅਤੇ ਉਸਦੀਆਂ ਵਿੱਦਿਅਕ ਲੋੜਾਂ ਦੇ ਅਨੁਸਾਰ ਬਣਾਇਆ ਜਾਣਾ ਚਾਹੀਦਾ ਹੈ, ਅਤੇ ਇਸ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ ਰਚਨਾਤਮਕ ਰਣਨੀਤੀਆਂ ਸ਼ਾਮਲ ਹੋ ਸਕਦੀਆਂ ਹਨ।

IEP ਵਿੱਚ ਇਹਨਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ:

  • ਵਿਦਿਆਰਥੀ ਦੇ ਅਕਾਦਮਿਕ ਅਤੇ ਕਾਰਜਾਤਮਕ ਪ੍ਰਦਰਸ਼ਨ ਦੇ ਮੌਜੂਦਾ ਪੱਧਰਾਂ ਦਾ ਵਰਣਨ—ਵਿਦਿਆਰਥੀ ਕਿਵੇਂ ਦਾ ਪ੍ਰਦਰਸ਼ਨ ਕਰ ਰਿਹਾ ਹੈ
  • ਸਾਲਾਨਾ ਅਕਾਦਮਿਕ ਟੀਚੇ
  • ਇਸ ਦਾ ਵਰਣਨ ਕਿ ਬੱਚੇ ਦੀ ਪ੍ਰਗਤੀ ਨੂੰ ਕਿਵੇਂ ਮਾਪਿਆ ਜਾਵੇਗਾ ਅਤੇ ਬੱਚੇ ਦੀ ਪ੍ਰਗਤੀ ਬਾਰੇ ਸਮੇਂ-ਸਮੇਂ 'ਤੇ ਰਿਪੋਰਟਾਂ ਕਦੋਂ ਪ੍ਰਦਾਨ ਕੀਤੀਆਂ ਜਾਣਗੀਆਂ
  • ਉਹਨਾਂ ਸਾਰੀਆਂ ਸੇਵਾਵਾਂ ਦਾ ਵਰਣਨ ਜੋ ਬੱਚੇ ਨੂੰ ਆਮ ਸਿੱਖਿਆ ਕਲਾਸਰੂਮ ਦੀ ਥਾਂ ਅਤੇ ਵਿਸ਼ੇਸ਼ ਸਿੱਖਿਆ ਦੀ ਥਾਂ ਦੋਵਾਂ ਵਿੱਚ ਪ੍ਰਾਪਤ ਹੋ ਸਕਦੀਆਂ ਹਨ
  • "ਸੰਬੰਧਿਤ ਸੇਵਾਵਾਂ" ਦੇ ਵੇਰਵੇ ਵਿਦਿਆਰਥੀ ਨੂੰ ਪ੍ਰਾਪਤ ਹੋਣਗੇ ਜਿਵੇਂ ਕਿ ਬੋਲੀ ਅਤੇ ਭਾਸ਼ਾ ਦੀ ਥੈਰੇਪੀ, ਆਵਾਜਾਈ ਅਤੇ ਸਲਾਹ
  • ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਦੀਆਂ ਸਾਰੀਆਂ ਸੋਧਾਂ ਦੇ ਵੇਰਵੇ, ਜਿਵੇਂ ਕਿ ਸੰਸ਼ੋਧਿਤ ਰੀਡਿੰਗ ਮਟੀਰੀਅਲ, ਪ੍ਰੀਖਿਆਵਾਂ ਅਤੇ ਹੋਰ ਅਸਾਈਨਮੈਂਟਾਂ ਲਈ ਰੀਡਰ, ਲੈਕਚਰ ਲਈ ਟੇਪ ਰਿਕਾਰਡਰ ਆਦਿ।
  • ਇਹ ਨਿਰਧਾਰਤ ਕਰਨਾ ਕਿ ਕੀ ਵਿਦਿਆਰਥੀ ਨੂੰ ਸਹਾਇਕ ਤਕਨਾਲੋਜੀ ਡਿਵਾਈਸਾਂ ਅਤੇ ਸੇਵਾਵਾਂ ਦੀ ਲੋੜ ਹੈ ਜਾਂ ਨਹੀਂ। ਸਹਾਇਕ ਤਕਨਾਲੋਜੀ ਦਾ ਅਰਥ ਹੈ ਉਹ ਉਪਕਰਣ ਜਾਂ ਸਿਸਟਮ ਜੋ ਵਿਦਿਆਰਥੀ ਦੀਆਂ ਯੋਗਤਾਵਾਂ ਨੂੰ ਵਧਾਉਂਦੀਆਂ ਜਾਂ ਕਾਇਮ ਰੱਖਦੀਆਂ ਹਨ ਅਤੇ ਵਪਾਰਕ ਤੌਰ 'ਤੇ ਤਿਆਰ ਕੀਤੀਆਂ ਆਈਟਮਾਂ ਜਿਵੇਂ ਕਿ ਕੰਪਿਊਟਰ ਜਾਂ ਅਨੁਕੂਲ ਕੀਬੋਰਡ ਸ਼ਾਮਲ ਕਰ ਸਕਦੀਆਂ ਹਨ।
  • ਅਨੁਕੂਲ ਸਰੀਰਕ ਸਿੱਖਿਆ ਦੀ ਯੋਗਤਾ ਬਾਰੇ ਫ਼ੈਸਲਾ ਅਤੇ ਜੇਕਰ ਯੋਗ ਹੈ, ਤਾਂ ਇਹ ਕਿਵੇਂ ਪ੍ਰਦਾਨ ਕੀਤੀ ਜਾਵੇਗੀ
  • ਵਿਦਿਆਰਥੀ ਆਮ ਸਿੱਖਿਆ ਦੀਆਂ ਕਲਾਸਾਂ ਅਤੇ ਗਤੀਵਿਧੀਆਂ ਵਿੱਚ ਕਿਵੇਂ ਭਾਗ ਲਵੇਗਾ, ਅਤੇ ਜੇਕਰ ਨਹੀਂ, ਤਾਂ ਕਿਉਂ?
  • ਕਿਸੇ ਵੀ ਰਿਹਾਇਸ਼ ਲਈ ਵਿਦਿਆਰਥੀ ਨੂੰ ਵਿਸਤ੍ਰਿਤ ਸਕੂਲੀ ਸਾਲ ਦੀਆਂ ਸੇਵਾਵਾਂ ਲੈਣੀਆਂ ਪੈਣਗੀਆਂ, ਜੇਕਰ ਇਹ IEP ਟੀਮ ਵੱਲੋਂ ਜ਼ਰੂਰੀ ਮੰਨਿਆ ਗਿਆ ਹੈ
  • ਪ੍ਰਤੀਕੂਲ ਦਖ਼ਲ, ਜੇ ਕੋਈ ਹੋਵੇ, ਵਿਦਿਆਰਥੀ ਲਈ ਲੋੜੀਂਦੀ ਹੋਵੇ
  • ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਦੀ ਥਾਂ, ਮਿਆਦ ਅਤੇ ਵਾਰਵਾਰਤਾ
  • ਸੇਵਾਵਾਂ ਸ਼ੁਰੂ ਹੋਣ ਵਾਲੀਆਂ ਮਿਤੀਆਂ
  • ਸ਼ੁਰੂਆਤ, IEP ਦੇ ਪ੍ਰਭਾਵੀ ਹੋਣ ਤੋਂ ਬਾਅਦ ਨਹੀਂ ਹੋ ਸਕਦੀ, ਜੇਕਰ ਵਿਦਿਆਰਥੀ ਦੀ ਉਮਰ 16 ਸਾਲ ਜਾਂ ਇਸ ਤੋਂ ਘੱਟ ਹੋਵੇ, ਜੇਕਰ ਇਹ IEP ਟੀਮ ਵੱਲੋਂ ਢੁੱਕਵੇਂ ਤੌਰ 'ਤੇ ਸੁਨਿਸ਼ਚਿਤ ਕੀਤਾ ਗਿਆ ਹੈ: 1) ਢੁੱਕਵੇਂ ਮਾਪਣਯੋਗ ਪੋਸਟ-ਸੈਕੰਡਰੀ ਟੀਚੇ ਅਤੇ 2) ਉਹਨਾਂ ਟੀਚਿਆਂ ਤੱਕ ਪਹੁੰਚਣ ਵਿੱਚ ਵਿਦਿਆਰਥੀ ਦੀ ਮਦਦ ਕਰਨ ਲਈ ਲੋੜੀਂਦੀਆਂ ਪਰਿਵਰਤਨ ਸੇਵਾਵਾਂ।

ਇਸ ਤੋਂ ਇਲਾਵਾ, ਵਿਕਲਪਿਕ ਮੁਲਾਂਕਣ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੇ IEP ਵਿੱਚ ਇਹਨਾਂ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ:

  • ਬੈਂਚਮਾਰਕ ਜਾਂ ਛੋਟੀ ਮਿਆਦ ਦੇ ਉਦੇਸ਼ਾਂ ਦਾ ਵਿਵਰਣ
  • ਇਸ ਗੱਲ ਦਾ ਵਰਣਨ ਕਿ ਵਿਦਿਆਰਥੀ ਨਿਯਮਤ ਮੁਲਾਂਕਣ ਵਿੱਚ ਹਿੱਸਾ ਕਿਉਂ ਨਹੀਂ ਲੈ ਸਕਦਾ
  • ਇਸਦਾ ਵਰਣਨ ਕਿ ਵਿਦਿਆਰਥੀ ਲਈ ਖ਼ਾਸ ਵਿਕਲਪਿਕ ਮੁਲਾਂਕਣ ਢੁੱਕਵਾਂ ਕਿਉਂ ਹੈ।

ਜੇਕਰ ਮੇਰਾ ਬੱਚਾ ਵਿਸ਼ੇਸ਼ ਸਿੱਖਿਆ ਲਈ ਯੋਗ ਹੈ ਤਾਂ ਸ਼ੁਰੂਆਤੀ ਮੁਲਾਂਕਣ ਤੋਂ ਕਿੰਨੀ ਦੇਰ ਬਾਅਦ ਮੇਰੇ ਬੱਚੇ ਨੂੰ IEP ਪ੍ਰਾਪਤ ਹੋਵੇਗਾ?

IEP ਦੀ ਮੀਟਿੰਗ ਇਹ ਫ਼ੈਸਲਾ ਲੈਣ ਤੋਂ 30 ਕੈਲੰਡਰ ਦਿਨਾਂ ਦੇ ਅੰਦਰ ਹੋਣੀ ਚਾਹੀਦੀ ਹੈ ਕਿ ਵਿਦਿਆਰਥੀ ਵਿਸ਼ੇਸ਼ ਸਿੱਖਿਆ ਲਈ ਯੋਗ ਹੈ। ਸਕੂਲ ਜ਼ਿਲ੍ਹੇ ਵੱਲੋਂ ਇਹ ਨਿਰਧਾਰਤ ਕਰਨ ਤੋਂ ਬਾਅਦ, ਕਿ ਵਿਦਿਆਰਥੀ ਵਿਸ਼ੇਸ਼ ਸਿੱਖਿਆ ਸੇਵਾਵਾਂ ਲਈ ਯੋਗ ਹੈ, ਜ਼ਿਲ੍ਹੇ ਕੋਲ IEP ਦੀ ਮੀਟਿੰਗ ਕਰਨ ਅਤੇ ਵਿਦਿਆਰਥੀ ਲਈ ਵਿਅਕਤੀਗਤ ਯੋਜਨਾ ਬਣਾਉਣ ਲਈ, 30 ਕੈਲੰਡਰ ਦਿਨ (ਸਕੂਲੀ ਦਿਨ ਨਹੀਂ) ਹੁੰਦੇ ਹਨ।

IEP ਨੂੰ ਕੌਣ ਤਿਆਰ ਕਰਦਾ ਹੈ?

IEP ਦੀ ਟੀਮ ਉਹਨਾਂ ਲੋਕਾਂ ਨਾਲ ਬਣੀ ਹੁੰਦੀ ਹੈ ਜੋ ਵਿਦਿਆਰਥੀ ਦੇ ਸਿੱਖਿਆ ਪ੍ਰੋਗਰਾਮ ਨੂੰ ਤਿਆਰ ਕਰਨ ਵਿੱਚ ਮਦਦ ਕਰ ਸਕਦੇ ਹਨ। ਲੋਕਾਂ ਦੀ ਇੱਕ ਟੀਮ IEP ਲਿਖਣ ਅਤੇ ਉਸਦੀ ਮਨਜ਼ੂਰੀ ਦੇਣ ਲਈ ਜ਼ਿੰਮੇਵਾਰ ਹੁੰਦੀ ਹੈ। ਹੇਠਲੇ ਲੋਕ IEP ਟੀਮ ਦਾ ਹਿੱਸਾ ਹੁੰਦੇ ਹਨ ਅਤੇ ਇਹਨਾਂ ਨੂੰ ਆਮ ਤੌਰ 'ਤੇ IEP ਦੀਆਂ ਸਾਰੀਆਂ ਮੀਟਿੰਗਾਂ ਵਿੱਚ ਮੌਜੂਦ ਹੋਣਾ ਚਾਹੀਦਾ ਹੈ:

  • ਮਾਤਾ-ਪਿਤਾ ਜਾਂ ਸਰਪ੍ਰਸਤ
  • ਵਿਦਿਆਰਥੀ ਦੀ ਆਮ ਸਿੱਖਿਆ ਦੇ ਅਧਿਆਪਕਾਂ ਵਿੱਚੋਂ ਘੱਟੋ-ਘੱਟ 1 ਅਧਿਆਪਕ (ਜੇਕਰ ਵਿਦਿਆਰਥੀ ਆਮ ਸਿੱਖਿਆ ਵਾਤਾਵਰਨ ਵਿੱਚ ਹਿੱਸਾ ਲੈ ਰਿਹਾ ਹੈ ਜਾਂ ਲੈ ਸਕਦਾ ਹੈ)
  • ਵਿਦਿਆਰਥੀ ਦੀ ਵਿਸ਼ੇਸ਼ ਸਿੱਖਿਆ ਦੇ ਅਧਿਆਪਕਾਂ ਵਿੱਚੋਂ ਘੱਟੋ-ਘੱਟ 1 ਅਧਿਆਪਕ ਜਾਂ, ਜਿੱਥੇ ਢੁੱਕਵਾਂ ਹੋਵੇ, ਵਿਸ਼ੇਸ਼ ਸਿੱਖਿਆ ਪ੍ਰਦਾਤਾ
  • ਇੱਕ ਜ਼ਿਲ੍ਹਾ ਪ੍ਰਤੀਨਿਧੀ, ਜੋ ਅਪਾਹਜ ਬੱਚਿਆਂ ਦੀ ਸਿੱਖਿਆ ਲਈ ਯੋਗ ਹੈ ਅਤੇ ਆਮ ਪਾਠਕ੍ਰਮ ਅਤੇ ਉਪਲਬਧ ਸਰੋਤਾਂ (ਜਿਵੇਂ ਕਿ ਵਿਸ਼ੇਸ਼ ਸਿੱਖਿਆ ਡਾਇਰੈਕਟਰ) ਦਾ ਜਾਣਕਾਰ ਹੈ।
  • ਉਹ ਵਿਅਕਤੀ, ਜੋ ਮੁਲਾਂਕਣ ਡੇਟਾ ਦਾ ਅਨੁਵਾਦ ਕਰ ਸਕਦਾ ਹੈ (ਉਪਰੋਕਤ ਵਿਅਕਤੀਆਂ ਵਿੱਚੋਂ ਕੋਈ 1 ਜਾਂ ਸਕੂਲ ਮਨੋਵਿਗਿਆਨੀ ਹੋ ਸਕਦਾ ਹੈ)
  • ਮਾਤਾ-ਪਿਤਾ ਜਾਂ ਜ਼ਿਲ੍ਹੇ ਦੇ ਵਿਵੇਕ ਅਨੁਸਾਰ, ਕੋਈ ਹੋਰ, ਜਿਸ ਕੋਲ ਬੱਚੇ ਬਾਰੇ ਜਾਣਕਾਰੀ ਜਾਂ ਵਿਸ਼ੇਸ਼ ਮੁਹਾਰਤ ਹੈ
  • ਵਿਦਿਆਰਥੀ (ਜੇਕਰ ਢੁੱਕਵਾਂ ਹੋਵੇ)
  • ਪਰਿਵਰਤਨ ਸੇਵਾ ਪ੍ਰਦਾਤਾ ((ਜਿਵੇਂ ਕਿ ਵੋਕੇਸ਼ਨਲ ਮਾਹਰ ਜਾਂ ਕਿਸੇ ਬਾਹਰੀ ਏਜੰਸੀ ਜਿਵੇਂ ਕਿ Division of Developmental Disabilities (DDD, ਵਿਕਾਸਸ਼ੀਲ ਅਪਾਹਜਤਾ ਡਿਵੀਜ਼ਨ ਦਾ ਕੋਈ ਵਿਅਕਤੀ))

ਦੂਜੇ ਲੋਕ ਵੀ IEP ਟੀਮ ਵਿੱਚ ਹੋ ਸਕਦੇ ਹਨ। ਕਾਨੂੰਨ ਖ਼ਾਸ ਤੌਰ 'ਤੇ ਦੂਜੇ ਲੋਕਾਂ ਨੂੰ IEP ਟੀਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੰਦਾ ਹੈ ਜਿਹਨਾਂ ਕੋਲ "ਬੱਚੇ ਬਾਰੇ ਜਾਣਕਾਰੀ ਜਾਂ ਵਿਸ਼ੇਸ਼ ਮੁਹਾਰਤ ਹੈ"ਇਸਦਾ ਮਤਲਬ ਹੈ ਕਿ IEP ਟੀਮ ਵਿੱਚ ਰਿਸ਼ਤੇਦਾਰ, ਪਰਿਵਾਰਕ ਦੋਸਤ, ਭਾਈਚਾਰੇ ਦੇ ਮੈਂਬਰ, ਥੈਰੇਪਿਸਟ ਅਤੇ ਵਕੀਲ ਸ਼ਾਮਲ ਹੋ ਸਕਦੇ ਹਨ। ਜ਼ਿਲ੍ਹਾ ਜਾਂ ਮਾਤਾ-ਪਿਤਾ ਇਹ ਫ਼ੈਸਲਾ ਕਰਦੇ ਹਨ ਕਿ ਬੱਚੇ ਬਾਰੇ ਕਿਸ ਕੋਲ ਜਾਣਕਾਰੀ ਜਾਂ ਮੁਹਾਰਤ ਹੈ। ਜੇਕਰ ਤੁਹਾਡੇ ਵਿਚਾਰ ਵਿੱਚ ਅਜਿਹੇ ਲੋਕ ਹਨ ਜਿਹਨਾਂ ਨੂੰ ਤੁਹਾਡੇ ਬੱਚੇ ਦੀ IEP ਟੀਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਇਸ ਬਾਰੇ ਸਕੂਲ ਨੂੰ ਦੱਸਣਾ ਯਕੀਨੀ ਬਣਾਓ ਤਾਂ ਜੋ ਉਹਨਾਂ ਨੂੰ ਸੱਦਾ ਦਿੱਤਾ ਜਾ ਸਕੇ। ਹਾਲਾਂਕਿ, IDEA ਅਤੇ ਰਾਜ ਦੇ ਵਿਸ਼ੇਸ਼ ਸਿੱਖਿਆ ਕਾਨੂੰਨ ਦੇ ਤਹਿਤ, IEP ਟੀਮ ਦੇ ਮੈਂਬਰਾਂ ਨੂੰ ਹਰ ਹਾਲਾਤਾਂ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਹੁੰਦੀ। ਉਪਰੋਕਤ ਸੂਚੀਬੱਧ IEP ਟੀਮ ਦੇ ਇੱਕ ਮੈਂਬਰ ਨੂੰ IEP ਦੀ ਮੀਟਿੰਗ ਵਿੱਚ ਹਾਜ਼ਰ ਹੋਣ ਦੀ ਲੋੜ ਨਹੀਂ ਹੈ ਜੇਕਰ ਮੈਂਬਰ ਦੇ ਪਾਠਕ੍ਰਮ ਦਾ ਖੇਤਰ, ਮੀਟਿੰਗ ਦਾ ਵਿਸ਼ਾ ਨਹੀਂ ਹੈ ਅਤੇ ਮਾਤਾ-ਪਿਤਾ ਅਤੇ ਸਕੂਲ ਦਾ ਜ਼ਿਲ੍ਹਾ ਦੋਵੇਂ ਲਿਖਤੀ ਰੂਪ ਵਿੱਚ ਸਹਿਮਤ ਹੁੰਦੇ ਹਨ ਕਿ ਉਹਨਾਂ ਦੀ ਹਾਜ਼ਰੀ ਜ਼ਰੂਰੀ ਨਹੀਂ ਹੈ। ਉਦਾਹਰਨ ਲਈ, ਬੋਲੀ ਅਤੇ ਭਾਸ਼ਾ ਪ੍ਰਦਾਤਾ ਨੂੰ ਹਾਜ਼ਰ ਹੋਣ ਦੀ ਲੋੜ ਨਹੀਂ ਹੁੰਦੀ, ਜੇਕਰ ਬੋਲੀ ਦੀਆਂ ਸੇਵਾਵਾਂ, IEP ਦੀ ਮੀਟਿੰਗ ਦਾ ਵਿਸ਼ਾ ਨਹੀਂ ਹਨ ਅਤੇ ਮਾਤਾ-ਪਿਤਾ ਅਤੇ ਸਕੂਲ ਦਾ ਜ਼ਿਲ੍ਹਾ ਦੋਵੇਂ ਲਿਖਤੀ ਰੂਪ ਵਿੱਚ ਸਹਿਮਤ ਹੁੰਦੇ ਹਨ ਕਿ ਬੋਲੀ ਅਤੇ ਭਾਸ਼ਾ ਪ੍ਰਦਾਤਾ ਦਾ ਹਾਜ਼ਰ ਹੋਣਾ ਜ਼ਰੂਰੀ ਨਹੀਂ ਹੈ। ਮੀਟਿੰਗ ਦਾ ਉਦੇਸ਼ ਸਿਰਫ਼ ਵਿਦਿਆਰਥੀ ਦੇ ਵਿਵਹਾਰਕ ਦਖ਼ਲ ਦੀ ਯੋਜਨਾ ਬਾਰੇ ਚਰਚਾ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ, IEP ਟੀਮ ਦੇ ਮੈਂਬਰਾਂ ਨੂੰ ਮੀਟਿੰਗ ਤੋਂ ਛੋਟ ਦਿੱਤੀ ਜਾ ਸਕਦੀ ਹੈ, ਭਾਵੇਂ ਕਿ ਮੀਟਿੰਗ ਵਿੱਚ ਟੀਮ ਮੈਂਬਰ ਦੇ ਖੇਤਰ ਵਿੱਚ ਸੋਧ ਜਾਂ ਚਰਚਾ ਸ਼ਾਮਲ ਹੋਵੇ, ਜੇਕਰ ਮਾਤਾ-ਪਿਤਾ ਅਤੇ ਸਕੂਲ ਦਾ ਜ਼ਿਲ੍ਹਾ ਇਸ ਲਈ ਲਿਖਤੀ ਰੂਪ ਵਿੱਚ ਸਹਿਮਤ ਹੁੰਦੇ ਹਨ। ਹਾਲਾਂਕਿ, ਗੈਰ-ਹਾਜ਼ਰ ਰਹੇ IEP ਟੀਮ ਦੇ ਮੈਂਬਰ ਨੂੰ ਮੀਟਿੰਗ ਤੋਂ ਪਹਿਲਾਂ ਮਾਤਾ-ਪਿਤਾ ਅਤੇ ਸਕੂਲ ਦੇ ਜ਼ਿਲ੍ਹੇ ਦੋਵਾਂ ਨੂੰ IEP ਦੇ ਵਿਕਾਸ ਲਈ ਲਿਖਤੀ ਜਾਣਕਾਰੀ ਸਬਮਿਟ ਕਰਵਾਉਣੀ ਚਾਹੀਦੀ ਹੈ।

IEP ਟੀਮ ਮੀਟਿੰਗ ਕਰ ਰਹੀ ਹੈ, ਇਸ ਬਾਰੇ ਮੈਨੂੰ ਕਿਵੇਂ ਪਤਾ ਲੱਗੇਗਾ?

IEP ਦੀ ਮੀਟਿੰਗ ਦੇ ਉਦੇਸ਼, ਸਮੇਂ, ਥਾਂ ਅਤੇ ਇਸ ਵਿੱਚ ਕੌਣ ਹਾਜ਼ਰ ਹੋਵੇਗਾ, ਇਸ ਬਾਰੇ ਜ਼ਿਲ੍ਹੇ ਵੱਲੋਂ ਮਾਤਾ-ਪਿਤਾ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਮਾਤਾ-ਪਿਤਾ ਨੂੰ ਹਾਜ਼ਰ ਹੋਣ ਦਾ ਮੌਕਾ ਮਿਲਣਾ ਯਕੀਨੀ ਬਣਾਉਣ ਲਈ, ਜ਼ਿਲ੍ਹੇ ਨੂੰ ਕਾਫੀ ਸਮਾਂ ਪਹਿਲਾਂ ਨੋਟਿਸ ਦੇਣਾ ਚਾਹੀਦਾ ਹੈ ਮੀਟਿੰਗ ਦੇ ਸਮੇਂ ਅਤੇ ਥਾਂ ਨੂੰ ਆਪਸੀ ਸਹਿਮਤੀ ਨਾਲ ਤਹਿ ਕੀਤਾ ਜਾਣਾ ਚਾਹੀਦਾ ਹੈ ਜੇਕਰ ਮਾਤਾ-ਪਿਤਾ ਅਤੇ ਸਕੂਲ ਦਾ ਜ਼ਿਲ੍ਹਾ ਸਹਿਮਤ ਹਨ, ਤਾਂ ਮੀਟਿੰਗਾਂ ਟੈਲੀਫੋਨ ਜਾਂ ਵੀਡੀਓ ਕਾਨਫਰੰਸ ਰਾਹੀਂ ਵੀ ਆਯੋਜਿਤ ਕੀਤੀਆਂ ਜਾ ਸਕਦੀਆਂ ਹਨ

ਮੈਂ IEP ਵਿੱਚ ਕੀ ਯੋਗਦਾਨ ਪਾ ਸਕਦਾ/ਸਕਦੀ ਹਾਂ?

ਮਾਤਾ-ਪਿਤਾ ਅਤੇ ਹੋਰਾਂ ਤੋਂ ਪ੍ਰਾਪਤ ਹੋਣ ਵਾਲੀ ਜਾਣਕਾਰੀ, ਜੋ ਵਿਦਿਆਰਥੀ ਨੂੰ ਜਾਣਦੇ ਹਨ ਅਤੇ ਉਸਦੀ ਸਫ਼ਲਤਾ ਦੀ ਪਰਵਾਹ ਕਰਦੇ ਹਨ, ਇੱਕ ਅਸਰਦਾਰ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਬਣਾਉਣ ਦੀ ਕੁੰਜੀ ਹੁੰਦੀ ਹੈ ਮਾਤਾ-ਪਿਤਾ IEP ਟੀਮ ਦਾ ਇੱਕ ਜ਼ਰੂਰੀ ਹਿੱਸਾ ਹੁੰਦੇ ਹਨ ਅਤੇ ਉਹਨਾਂ ਕੋਲ ਹੋਰ ਸਹਾਇਕ ਲੋਕਾਂ ਨੂੰ ਸ਼ਾਮਲ ਕਰਨ ਬਾਰੇ ਕੁਝ ਵਧੀਆ ਸੁਝਾਅ ਹੋ ਸਕਦੇ ਹਨ IEP ਟੀਮ ਨੂੰ ਯੋਜਨਾ ਬਣਾਉਣ ਵੇਲੇ ਸੀਮਾਵਾਂ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਤੁਹਾਨੂੰ ਸਕੂਲ ਨੂੰ ਦੱਸਣਾ ਚਾਹੀਦਾ ਹੈ ਕਿ ਤੁਹਾਡੇ ਅਨੁਸਾਰ ਕੀ ਕੋਈ ਹੋਰ ਲੋਕ ਹਨ, ਜੋ ਇਸ ਪ੍ਰਕਿਰਿਆ ਵਿੱਚ ਯੋਗਦਾਨ ਪਾ ਸਕਦੇ ਹਨ ਕਿਸੇ ਵਕੀਲ ਵਜੋਂ ਤੁਹਾਡੀ ਭੂਮਿਕਾ ਦਾ ਅਹਿਮ ਹਿੱਸਾ ਸਕੂਲ ਦੇ ਜ਼ਿਲ੍ਹੇ ਵੱਲੋਂ ਪੇਸ਼ ਕੀਤੇ ਗਏ ਵਿਦਿਅਕ ਪ੍ਰੋਗਰਾਮਾਂ ਅਤੇ ਸੇਵਾਵਾਂ ਦਾ ਵਿਸ਼ਲੇਸ਼ਣ ਕਰਨਾ ਹੈ ਉਦਾਹਰਨ ਲਈ, ਕੀ ਤੁਹਾਡੀ ਸਮਝ ਦੇ ਅਨੁਸਾਰ ਤੁਹਾਡੇ ਬੱਚੇ ਦੀਆਂ ਸਮਰੱਥਾਵਾਂ ਦੇ ਟੀਚੇ ਅਤੇ ਉਦੇਸ਼ ਵਾਜਬ ਹਨ? ਕੀ ਜ਼ਿਲ੍ਹੇ ਵੱਲੋਂ ਸੁਝਾਈ ਗਈਆਂ ਸੇਵਾਵਾਂ ਤੁਹਾਡੇ ਬੱਚੇ ਵਿੱਚ ਕੋਈ ਫ਼ਰਕ ਪਾ ਸਕਦੀਆਂ ਹਨ? ਜੇਕਰ ਤੁਹਾਡੇ ਕੋਲ ਸਿੱਖਿਆ ਯੋਜਨਾ ਨੂੰ ਸੁਧਾਰਨ ਲਈ ਸੁਝਾਅ ਹਨ, ਤਾਂ ਤੁਹਾਨੂੰ IEP ਟੀਮ ਦੀ ਮੀਟਿੰਗ ਵਿੱਚ ਉਹਨਾਂ ਬਾਰੇ ਦੱਸਣਾ ਚਾਹੀਦਾ ਹੈ ਤੁਸੀਂ ਪ੍ਰਕਿਰਿਆ ਵਿੱਚ ਕੋਈ ਨਵਾਂ ਦ੍ਰਿਸ਼ਟੀਕੋਣ ਅਤੇ ਰਚਨਾਤਮਕਤਾ ਵੀ ਸ਼ਾਮਲ ਕਰ ਸਕਦੇ ਹੋ ਆਪਣੇ ਬੱਚੇ ਦੀ ਸ਼ਮੂਲੀਅਤ ਦੇ ਤਰੀਕਿਆਂ ਬਾਰੇ ਸੋਚੋ ਜਿਹਨਾਂ 'ਤੇ ਸ਼ਾਇਦ ਅਧਿਆਪਕਾਂ ਨੇ ਵਿਚਾਰ ਨਾ ਕੀਤਾ ਹੋਵੇ ਉਦਾਹਰਨ ਲਈ, ਜੇਕਰ ਕਿਸੇ ਖ਼ਾਸ ਗਤੀਵਿਧੀ ਜਾਂ ਖੇਡਣ ਵੇਲੇ ਦਾ ਇਨਾਮ ਤੁਹਾਡੇ ਬੱਚੇ ਨੂੰ ਘਰੇਲੂ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਤਾਂ ਉਹੀ ਇਨਾਮ ਸਕੂਲ ਵਿੱਚ ਕਿਸੇ ਮੁਲਾਂਕਣ ਨੂੰ ਪੂਰਾ ਕਰਨ ਲਈ ਰੱਖਿਆ ਜਾ ਸਕਦਾ ਹੈ ਜਾਂ ਹੋ ਸਕਦਾ ਹੈ ਕਿ ਤੁਸੀਂ ਜਾਣਦੇ ਹੋਵੋ ਕਿ ਤੁਹਾਡੇ ਬੱਚੇ ਲਈ ਉਦੋਂ ਬਹੁਤ ਔਖਾ ਸਮਾਂ ਹੁੰਦਾ ਹੈ ਜਦੋਂ ਬਹੁਤ ਸਾਰੇ ਆਕਰਸ਼ਣ, ਲੋਕ ਹੁੰਦੇ ਹਨ ਅਤੇ ਸ਼ੋਰ ਹੁੰਦਾ ਹੈ ਤੁਸੀਂ ਸੁਝਾਅ ਦੇ ਸਕਦੇ ਹੋ ਕਿ ਤੁਹਾਡਾ ਬੱਚਾ ਬਾਕੀ ਵਿਦਿਆਰਥੀਆਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਕਲਾਸਾਂ ਬਦਲਦਾ ਹੈ

IEP ਵਿਵਹਾਰਕ ਸਮੱਸਿਆਵਾਂ ਨੂੰ ਕਿਵੇਂ ਹੱਲ ਕਰਦਾ ਹੈ?

ਜੇਕਰ ਵਿਵਹਾਰਕ ਸਮੱਸਿਆਵਾਂ ਹੁੰਦੀਆਂ ਹਨ ਤਾਂ IEP ਵਿੱਚ ਕਾਰਜਸ਼ੀਲ ਵਿਵਹਾਰਕ ਮੁਲਾਂਕਣ ਅਤੇ ਵਿਵਹਾਰਕ ਦਖ਼ਲ ਯੋਜਨਾ ਸ਼ਾਮਲ ਹੋਣੀ ਚਾਹੀਦੀ ਹੈ ਜਿਸ ਵਿਦਿਆਰਥੀ ਦਾ ਵਿਵਹਾਰ ਉਸ ਦੇ ਜਾਂ ਦੂਜੇ ਵਿਦਿਆਰਥੀਆਂ ਲਈ ਰੁਕਾਵਟ ਬਣਦਾ ਹੈ, IEP ਵੱਲੋਂ ਸਮੱਸਿਆ ਨੂੰ ਹੱਲ ਕਰਨ ਵਾਸਤੇ ਵਿਹਾਰ ਅਤੇ ਰਣਨੀਤੀਆਂ ਵਿੱਚ ਸੁਧਾਰ ਲਈ ਟੀਚੇ ਅਤੇ ਉਦੇਸ਼ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਵਿਦਿਆਰਥੀ ਦਾ ਵਿਵਹਾਰ ਉਸਦੀ ਅਪਾਹਜਤਾ ਨਾਲ ਸੰਬੰਧਿਤ ਹੋ ਸਕਦਾ ਹੈ IEP ਨੂੰ ਵਿਵਹਾਰਕ ਸਮੱਸਿਆਵਾਂ ਦਾ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਅਤੇ ਉਹਨਾਂ ਸਮੱਸਿਆਵਾਂ ਦੇ ਵਾਪਰਨ ਤੋਂ ਪਹਿਲਾਂ ਉਹਨਾਂ ਦਾ ਹੱਲ ਕਰਨ ਲਈ, ਅਸਰਦਾਰ ਤਰੀਕੇ ਤਿਆਰ ਕਰਨੇ ਚਾਹੀਦੇ ਹਨ

IEP ਦੀ ਸਮੀਖਿਆ ਜਾਂ ਸੋਧ ਕਦੋਂ ਕੀਤੀ ਜਾਂਦੀ ਹੈ?

ਸਾਲ ਵਿੱਚ ਘੱਟੋ-ਘੱਟ 1 ਵਾਰ, ਪਰ ਜੇਕਰ ਕੋਈ IEP ਟੀਮ ਮੈਂਬਰ ਇਸ ਲਈ ਬੇਨਤੀ ਕਰਦਾ ਹੈ, ਤਾਂ ਕਈ ਵਾਰ IEP ਦੀ ਸਾਲ ਵਿੱਚ ਘੱਟੋ-ਘੱਟ 1 ਵਾਰ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਹਾਲਾਂਕਿ, ਜ਼ਿਲ੍ਹੇ ਨੂੰ IEP ਦੀ ਪਾਲਣਾ ਕਰਨੀ ਚਾਹੀਦੀ ਹੈ, ਭਾਵੇਂ ਉਸਦੀ ਸਮੀਖਿਆ ਦੀ ਮਿਤੀ ਨਿਕਲ ਚੁਕੀ ਹੋਵੇ ਸਾਲ ਦੇ ਅੰਤ ਵਿੱਚ, IEP ਟੀਮ ਨੂੰ ਸਿੱਖਿਆ ਪ੍ਰੋਗਰਾਮ ਦੀ ਸਮੀਖਿਆ ਕਰਨ ਅਤੇ ਇਹ ਨਿਰਧਾਰਤ ਕਰਨ ਲਈ, ਮਿਲਣਾ ਚਾਹੀਦਾ ਹੈ ਕਿ ਕੀ ਵਿਦਿਆਰਥੀ ਦੇ ਸਾਲਾਨਾ ਟੀਚੇ ਪ੍ਰਾਪਤ ਕੀਤੇ ਜਾ ਰਹੇ ਹਨ IEP ਨੂੰ ਸੋਧਿਆ ਜਾਣਾ ਚਾਹੀਦਾ ਹੈ ਜੇਕਰ ਵਿਦਿਆਰਥੀ ਨੇ ਅਕਾਦਮਿਕ ਤਰੱਕੀ ਨਹੀਂ ਕੀਤੀ ਜਾਂ ਜੇ ਵਿਦਿਆਰਥੀ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ IEP ਨੂੰ ਵਿਦਿਆਰਥੀ ਦੀ ਉਮਰ ਵੱਧਣ ਕਰਕੇ ਉਸ ਦੀਆਂ ਬਦਲ ਰਹੀਆਂ ਲੋੜਾਂ ਦਾ ਵੀ ਅੰਦਾਜ਼ਾ ਲਗਾਉਣਾ ਚਾਹੀਦਾ ਹੈ ਟੀਮ ਮੈਂਬਰ ਦੀ ਬੇਨਤੀ 'ਤੇ ਜਾਂ ਹਾਲਾਤ ਬਦਲਣ 'ਤੇ ਕਿਸੇ ਵੀ ਸਮੇਂ IEP ਦੀ ਸਮੀਖਿਆ ਕੀਤੀ ਜਾ ਸਕਦੀ ਹੈ ਹਾਲਾਂਕਿ, IDEA ਅਤੇ ਰਾਜ ਦੇ ਵਿਸ਼ੇਸ਼ ਸਿੱਖਿਆ ਕਾਨੂੰਨ ਦੇ ਤਹਿਤ, ਜੇਕਰ ਮਾਤਾ-ਪਿਤਾ ਅਤੇ ਜ਼ਿਲ੍ਹਾ ਅਜਿਹਾ ਕਰਨ ਲਈ ਸਹਿਮਤ ਹੁੰਦੇ ਹਨ, ਤਾਂ IEP ਦੀ ਮੀਟਿੰਗ ਬੁਲਾਏ ਬਿਨਾਂ ਸਾਲਾਨਾ ਸਮੀਖਿਆ ਮੀਟਿੰਗ ਤੋਂ ਬਾਅਦ, ਬੱਚੇ ਦੇ IEP ਵਿੱਚ ਬਦਲਾਅ ਕੀਤੇ ਜਾ ਸਕਦੇ ਹਨ ਇਸ ਮਾਮਲੇ ਵਿੱਚ, ਲਿਖਤੀ ਦਸਤਾਵੇਜ਼ ਨੂੰ ਬੱਚੇ ਦੇ IEP ਵਿੱਚ ਸੋਧ ਕਰਨ ਲਈ ਵਰਤਿਆ ਜਾ ਸਕਦਾ ਹੈ ਮਾਤਾ-ਪਿਤਾ ਦੀ ਬੇਨਤੀ 'ਤੇ, ਸਕੂਲ ਦੇ ਜ਼ਿਲ੍ਹੇ ਨੂੰ ਲਾਜ਼ਮੀ ਤੌਰ 'ਤੇ ਮਾਤਾ-ਪਿਤਾ ਨੂੰ IEP ਦੀ ਇੱਕ ਸੋਧੀ ਹੋਈ ਕਾਪੀ ਪ੍ਰਦਾਨ ਕਰਨੀ ਚਾਹੀਦੀ ਹੈ, ਜਿਸ ਵਿੱਚ ਸੋਧਾਂ ਸ਼ਾਮਲ ਹੋਣ ਜੇਕਰ ਤੁਹਾਨੂੰ ਲੱਗਦਾ ਹੈ ਕਿ IEP ਜਾਂ ਤੁਹਾਡੇ ਬੱਚੇ ਦੀਆਂ ਵਿਸ਼ੇਸ਼ ਸਿੱਖਿਆ ਸੇਵਾਵਾਂ ਬਦਲ ਗਈਆਂ ਹਨ, ਤਾਂ ਜ਼ਿਲ੍ਹੇ ਤੋਂ ਨਵੀਨਤਮ IEP ਦੀ ਕਾਪੀ ਮੰਗੋ, ਜਿਸ ਵਿੱਚ ਸਮਝੌਤੇ ਰਾਹੀਂ ਕੀਤੀਆਂ ਗਈਆਂ ਕੋਈ ਵੀ ਲਿਖਤੀ ਸੋਧਾਂ ਸ਼ਾਮਲ ਹੋਣ IDEA ਦੇ ਤਹਿਤ, ਸਕੂਲ ਦੇ ਜ਼ਿਲ੍ਹਿਆਂ ਨੂੰ IEP ਟੀਮ ਦੀਆਂ ਮੀਟਿੰਗਾਂ ਦੇ ਏਕੀਕਰਣ ਨੂੰ ਉਤਸ਼ਾਹਿਤ ਕਰਕੇ ਹਰ ਸਾਲ ਹਰੇਕ ਵਿਦਿਆਰਥੀ ਲਈ ਹੋਣ ਵਾਲੀਆਂ IEP ਦੀਆਂ ਮੀਟਿੰਗਾਂ ਨੂੰ ਘਟਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ

ਜੇ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਬੱਚੇ ਦੇ IEP ਵਿੱਚ ਬਦਲਾਅ ਕੀਤੇ ਜਾਂਦੇ ਹਨ ਤਾਂ ਕੀ ਹੋਵੇਗਾ?

ਆਪਣੀਆਂ ਚਿੰਤਾਵਾਂ ਬਾਰੇ ਤੁਰੰਤ ਸਕੂਲ ਨੂੰ ਦੱਸੋ ਤੁਸੀਂ IEP ਟੀਮ ਦਾ ਹਿੱਸਾ ਹੋ ਅਤੇ ਤੁਹਾਨੂੰ ਆਪਣੇ ਬੱਚੇ ਦੇ ਵਿਸ਼ੇਸ਼ ਸਿੱਖਿਆ ਪ੍ਰੋਗਰਾਮਿੰਗ ਦੇ ਸਾਰੇ ਫੈਸਲਿਆਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਸਕੂਲ ਸਟਾਫ਼ ਨਾਲ ਗੱਲ ਕਰਕੇ ਕਿਸੇ ਅਸਹਿਮਤੀ ਨੂੰ ਗੈਰ-ਰਸਮੀ ਤੌਰ 'ਤੇ ਹੱਲ ਕਰਨ ਵਿੱਚ ਅਸਮਰੱਥ ਹੋ, ਤਾਂ ਹੋਰ ਵਿਕਲਪਾਂ ਲਈ ਇਸ ਪ੍ਰਕਾਸ਼ਨ ਦੇ ਸੈਕਸ਼ਨ VII ਵਿੱਚ 'ਵਿਵਾਦ ਦਾ ਹੱਲ' ਪੜ੍ਹੋ

ਜਦੋਂ ਮੇਰਾ ਬੱਚਾ ਵਿਸ਼ੇਸ਼ ਸਿੱਖਿਆ ਲਈ ਯੋਗ ਹੋ ਜਾਂਦਾ ਹੈ, ਤਾਂ ਕੀ ਕੋਈ ਹੋਰ ਮੁਲਾਂਕਣ ਹੁੰਦਾ ਹੈ?

ਹਾਂ, ਅਪਾਹਜ ਵਿਦਿਆਰਥੀਆਂ ਦਾ ਹਰ 3 ਸਾਲਾਂ ਵਿੱਚ ਘੱਟੋ-ਘੱਟ 1 ਵਾਰ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ, ਅਤੇ ਜੇਕਰ ਲੋੜ ਹੋਵੇ ਤਾਂ ਕਈ ਵਾਰ। ਹਾਲਾਂਕਿ IEP ਦੀ ਸਾਲ ਵਿੱਚ 1 ਵਾਰ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ, ਅਪਾਹਜ ਵਿਦਿਆਰਥੀਆਂ ਦਾ ਵਾਰ-ਵਾਰ ਮੁੜ-ਮੁਲਾਂਕਣ ਕਰਨ ਦੀ ਲੋੜ ਨਹੀਂ ਹੁੰਦੀ ਹੈ। ਮੁੜ-ਮੁਲਾਂਕਣ ਹਰ 3 ਸਾਲਾਂ ਵਿੱਚ ਘੱਟੋ-ਘੱਟ 1 ਵਾਰ ਹੋਣਾ ਚਾਹੀਦਾ ਹੈ। ਮਾਤਾ-ਪਿਤਾ ਅਤੇ ਸਕੂਲ ਦਾ ਜ਼ਿਲ੍ਹਾ ਇਸ ਗੱਲ ਨਾਲ ਸਹਿਮਤ ਹੋ ਸਕਦੇ ਹਨ ਕਿ 3 ਸਾਲਾਂ ਦਾ ਮੁੜ-ਮੁਲਾਂਕਣ ਜ਼ਰੂਰੀ ਨਹੀਂ ਹੈ। ਹਾਲਾਂਕਿ, ਇਹ 3 ਸਾਲਾਂ ਦੇ ਮੁਲਾਂਕਣ ਅਕਸਰ ਮਾਤਾ-ਪਿਤਾ ਅਤੇ ਸਕੂਲ ਦੇ ਜ਼ਿਲ੍ਹਿਆਂ ਨੂੰ ਇਸ ਬਾਰੇ ਅਹਿਮ ਜਾਣਕਾਰੀ ਦਿੰਦੇ ਹਨ ਕਿ ਵਿਦਿਆਰਥੀ ਕਿਵੇਂ ਪ੍ਰਦਰਸ਼ਨ ਕਰ ਰਿਹਾ ਹੈ। ਉਹਨਾਂ ਤਬਦੀਲੀਆਂ ਬਾਰੇ ਸੋਚੋ, ਜੋ ਵਿਦਿਆਰਥੀ ਗ੍ਰੇਡ ਸਕੂਲ ਤੋਂ ਹਾਈ ਸਕੂਲ ਤੱਕ ਜਾਣ ਦੌਰਾਨ 3 ਸਾਲਾਂ ਵਿੱਚ ਅਨੁਭਵ ਕਰਦਾ ਹੈ! ਆਪਣੇ ਬੱਚੇ ਦਾ ਦੁਬਾਰਾ ਟੈਸਟ ਨਾ ਕਰਵਾਉਣ ਲਈ ਸਹਿਮਤ ਹੋਣ ਤੋਂ ਪਹਿਲਾਂ, ਧਿਆਨ ਨਾਲ ਸੋਚੋ ਕਿਉਂਕਿ ਪਿਛਲੇ ਮੁਲਾਂਕਣ ਤੋਂ 3 ਸਾਲਾਂ ਤੱਕ ਬਹੁਤ ਸਾਰੀਆਂ ਚੀਜ਼ਾਂ ਬਦਲ ਸਕਦੀਆਂ ਹਨ। ਕਿਸੇ ਵਿਦਿਆਰਥੀ ਦਾ ਜਲਦੀ ਮੁੜ-ਮੁਲਾਂਕਣ ਕੀਤਾ ਜਾ ਸਕਦਾ ਹੈ, ਜੇਕਰ ਸਕੂਲ ਦਾ ਜ਼ਿਲ੍ਹਾ ਇਹ ਨਿਰਧਾਰਤ ਕਰਦਾ ਹੈ ਕਿ ਬੱਚੇ ਦੀ ਵਿੱਦਿਅਕ ਅਤੇ ਸੇਵਾ ਦੀਆਂ ਲੋੜਾਂ ਲਈ ਮੁੜ-ਮੁਲਾਂਕਣ ਲੋੜੀਂਦਾ ਹੈ (ਇਸ ਵਿੱਚ ਉਹ ਹਾਲਾਤ ਸ਼ਾਮਲ ਹਨ ਜਿਹਨਾਂ ਵਿੱਚ ਬੱਚੇ ਨੇ ਸੁਧਾਰ ਕੀਤਾ ਹੈ) ਜਾਂ ਜੇਕਰ ਮਾਤਾ-ਪਿਤਾ ਜਾਂ ਅਧਿਆਪਕ ਮੁੜ-ਮੁਲਾਂਕਣ ਲਈ ਬੇਨਤੀ ਕਰਦੇ ਹਨ। ਹਾਲਾਂਕਿ, ਮੁੜ-ਮੁਲਾਂਕਣ ਹਰ ਸਾਲ 1 ਵਾਰ ਤੋਂ ਵੱਧ ਵਾਰ ਨਹੀਂ ਹੋ ਸਕਦਾ, ਜਦੋਂ ਤੱਕ ਮਾਤਾ-ਪਿਤਾ ਅਤੇ ਜ਼ਿਲ੍ਹਾ ਸਹਿਮਤ ਨਹੀਂ ਹੁੰਦੇ ਕਿ ਮੁਲਾਂਕਣ ਜ਼ਰੂਰੀ ਹੈ। ਮੁੜ-ਮੁਲਾਂਕਣ ਦਾ ਉਦੇਸ਼ ਇਹ ਨਿਰਧਾਰਤ ਕਰਨਾ ਹੈ:

  1. ਕੀ ਵਿਦਿਆਰਥੀ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਜਾਰੀ ਰੱਖਦਾ ਹੈ
  2. IEP ਦੇ ਟੀਚਿਆਂ ਨੂੰ ਪੂਰਾ ਕਰਨ ਲਈ ਕਿਹੜੀਆਂ ਵਾਧੂ ਸੇਵਾਵਾਂ ਦੀ ਲੋੜ ਹੁੰਦੀ ਹੈ
  3. ਵਿਦਿਆਰਥੀ ਦੀ ਅਕਾਦਮਿਕ ਪ੍ਰਾਪਤੀ ਦਾ ਮੌਜੂਦਾ ਪੱਧਰ ਅਤੇ ਸੰਬੰਧਿਤ ਵਿਕਾਸ ਲਈ ਲੋੜਾਂ।

IEP ਟੀਮ ਨੂੰ ਵਿਦਿਆਰਥੀ ਲਈ ਮੌਜੂਦਾ ਮੁਲਾਂਕਣ ਡੇਟਾ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਇਹ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਪਰੋਕਤ ਸੂਚੀਬੱਧ 3 ਸਮੱਸਿਆਵਾਂ ਨੂੰ ਹੱਲ ਕਰਨ ਲਈ ਵਾਧੂ ਟੈਸਟਿੰਗ, ਜੇਕਰ ਕੋਈ ਹੋਵੇ, ਦੀ ਲੋੜ ਹੈ ਜਾਂ ਨਹੀਂ।

ਮੇਰੇ ਅਪਾਹਜ ਬੱਚੇ ਨੂੰ ਉਸਦੇ IEP ਵਿੱਚ ਵਰਣਨ ਕੀਤੀਆਂ ਸੇਵਾਵਾਂ ਕਿੱਥੋਂ ਮਿਲਣਗੀਆਂ?

ਅਪਾਹਜ ਵਿਦਿਆਰਥੀਆਂ ਨੂੰ ਘੱਟ ਤੋਂ ਘੱਟ ਪਾਬੰਦੀਆਂ ਵਾਲੇ ਵਿੱਦਿਅਕ ਮਾਹੌਲ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ - ਅਤੇ ਇਸਦਾ ਮਤਲਬ ਆਮ ਸਿੱਖਿਆ ਦੀਆਂ ਕਲਾਸਾਂ ਹੋ ਸਕਦੀਆਂ ਹਨ। IDEA ਦਾ ਇੱਕ ਜ਼ਰੂਰੀ ਸਿਧਾਂਤ ਇਹ ਹੈ ਕਿ ਅਪਾਹਜ ਵਿਦਿਆਰਥੀਆਂ ਨੂੰ ਜਿੰਨਾ ਸੰਭਵ ਹੋ ਸਕੇ ਆਮ ਸਿੱਖਿਆ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਵੱਖਰਾ ਨਹੀਂ ਕੀਤਾ ਜਾਣਾ ਚਾਹੀਦਾ ਜਾਂ ਵੱਖਰੇ ਤੌਰ 'ਤੇ ਸਿੱਖਿਆ ਨਹੀਂ ਦਿੱਤੀ ਜਾਣੀ ਚਾਹੀਦੀਅਪਾਹਜ ਬੱਚਿਆਂ ਨੂੰ ਘੱਟ ਤੋਂ ਘੱਟ ਪਾਬੰਦੀਆਂ ਵਾਲੇ ਮਾਹੌਲ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਸਦਾ ਮਤਲਬ ਇਹ ਹੈ ਕਿ IEP ਟੀਮ ਨੂੰ ਅਪਾਹਜ ਵਿਦਿਆਰਥੀ ਨੂੰ ਅਕਾਦਮਿਕ, ਗੈਰ-ਅਕਾਦਮਿਕ ਅਤੇ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਲਈ ਆਮ ਵਿਦਿਆਰਥੀਆਂ ਵਾਂਗ ਸਿੱਖਿਆ ਅਤੇ ਸੇਵਾਵਾਂ ਪ੍ਰਦਾਨ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਅਪਾਹਜ ਵਿਦਿਆਰਥੀ ਨੂੰ ਆਮ ਸਿੱਖਿਆ ਕਲਾਸਰੂਮ ਦੀ ਥਾਂ ਤੋਂ ਸਿਰਫ਼ ਤਾਂ ਹੀ ਹਟਾਇਆ ਜਾ ਸਕਦਾ ਹੈ ਜੇਕਰ ਲੋੜਾਂ ਇੰਨੀਆਂ ਗੰਭੀਰ ਜਾਂ ਵਿਘਨਕਾਰੀ ਹੋਣ ਕਿ ਉਹ ਆਮ ਸਿੱਖਿਆ ਕਲਾਸਰੂਮ ਵਿੱਚ ਵਾਧੂ ਸਹਾਇਤਾ ਅਤੇ ਸੇਵਾਵਾਂ ਦੇ ਨਾਲ ਵੀ ਅਕਾਦਮਿਕ ਤਰੱਕੀ ਨਾ ਕਰ ਸਕਦਾ ਹੋਵੇ। ਸਾਰੇ ਅਪਾਹਜ ਵਿਦਿਆਰਥੀ ਬਿਨਾਂ ਕਿਸੇ ਸਹਾਇਤਾ ਦੇ ਆਮ ਸਿੱਖਿਆ ਕਲਾਸਰੂਮ ਵਿੱਚ ਸਫਲ ਨਹੀਂ ਹੋ ਸਕਦੇ ਹਨ। ਕੁਝ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਅਧਿਆਪਕ ਦੇ ਸਹਾਇਕ ਕੋਲੋਂ ਵਿਅਕਤੀਗਤ ਸਹਾਇਤਾ ਜਾਂ ਪਾਠਕ੍ਰਮ, ਮਟੀਰੀਅਲ ਜਾਂ ਹਿਦਾਇਤ ਦੇ ਤਰੀਕਿਆਂ ਵਿੱਚ ਸੋਧ ਦੀ ਲੋੜ ਹੁੰਦੀ ਹੈ। ਦੂਜੇ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਵੱਖਰੀ ਥਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਸਕੂਲ ਦਾ ਕੋਈ ਖ਼ਾਸ ਦਿਨ ਜਾਂ ਘਰ ਵਿੱਚ ਹਿਦਾਇਤ। ਸਕੂਲ ਦੇ ਹਰੇਕ ਜ਼ਿਲ੍ਹੇ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਪਾਹਜ ਵਿਦਿਆਰਥੀਆਂ ਲਈ ਵਿੱਦਿਅਕ ਥਾਵਾਂ ਦੀ ਰੇਂਜ ਉਪਲਬਧ ਹੈ ਕਿਉਂਕਿ ਕੁਝ ਅਪਾਹਜ ਵਿਦਿਆਰਥੀਆਂ ਨੂੰ ਆਮ ਸਿੱਖਿਆ ਥਾਂ ਤੋਂ ਵੱਧ ਦੀ ਲੋੜ ਹੁੰਦੀ ਹੈ। ਵਿਦਿਆਰਥੀਆਂ ਨੂੰ ਵਿੱਦਿਅਕ ਥਾਂ ਵਿੱਚ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਜੋ ਕਿਸੇ ਆਮ ਸਿੱਖਿਆ ਕਲਾਸਰੂਮ ਵਾਂਗ ਹੋਵੇ, ਪਰ ਫਿਰ ਵੀ ਵਿਦਿਆਰਥੀ ਨੂੰ ਅਕਾਦਮਿਕ ਤਰੱਕੀ ਕਰਨ ਦੀ ਸਹੂਲਤ ਦੇਵੇ। ਵਿੱਦਿਅਕ ਥਾਵਾਂ ਦੀ ਇਸ ਰੇਂਜ ਨੂੰ ਕਈ ਵਾਰ ਪਲੇਸਮੈਂਟ ਦੀ ਨਿਰੰਤਰਤਾ ਕਿਹਾ ਜਾਂਦਾ ਹੈ ਅਤੇ ਇਸ ਵਿੱਚ ਚਾਰਟ ਵਿੱਚ ਖੱਬੇ ਪਾਸੇ ਦੱਸੇ ਵਿਕਲਪ ਸ਼ਾਮਲ ਹੋ ਸਕਦੇ ਹਨ।

ਜੇਕਰ ਮੇਰੇ ਬੱਚੇ ਕੋਲ IEP ਹੈ ਅਤੇ ਅਸੀਂ ਸਕੂਲ ਸਾਲ ਦੌਰਾਨ ਆਪਣੀ ਰਿਹਾਇਸ਼ ਬਦਲਦੇ ਹਾਂ, ਤਾਂ ਕੀ ਹੋਵੇਗਾ?

  1. ਜੇਕਰ ਰਾਜ ਦੇ ਅੰਦਰ ਹੀ ਰਿਹਾਇਸ਼ ਬਦਲੀ ਜਾਵੇ: ਜਦੋਂ ਤੱਕ ਨਵਾਂ ਜ਼ਿਲ੍ਹਾ ਜਾਂ ਤਾਂ ਪਿਛਲੇ IEP ਨੂੰ ਅਪਣਾਉਂਦਾ ਨਹੀਂ ਜਾਂ ਨਵਾਂ IEP ਵਿਕਸਿਤ ਨਹੀਂ ਕਰਦਾ, ਉਦੋਂ ਤੱਕ ਨਵੇਂ ਸਕੂਲ ਦੇ ਜ਼ਿਲ੍ਹੇ ਨੂੰ ਲਾਜ਼ਮੀ ਤੌਰ 'ਤੇ ਵਿਦਿਆਰਥੀ ਨੂੰ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ, ਜੋ ਪਿਛਲੇ ਜ਼ਿਲ੍ਹੇ ਦੇ IEP ਵਿੱਚ ਦੱਸੀਆਂ ਗਈਆਂ ਸਨ।
  2. ਜੇਕਰ ਰਾਜ ਦੇ ਬਾਹਰ ਰਿਹਾਇਸ਼ ਬਦਲੀ ਜਾਵੇ: ਨਵੇਂ ਰਾਜ ਵਿੱਚ ਨਵੇਂ ਜ਼ਿਲ੍ਹੇ ਨੂੰ ਵਿਦਿਆਰਥੀ ਨੂੰ ਉਹ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਜੋ ਪਿਛਲੇ ਜ਼ਿਲ੍ਹੇ ਦੇ IEP ਵਿੱਚ ਦੱਸੇ ਅਨੁਸਾਰ ਹੋਣ, ਜਦੋਂ ਤੱਕ ਕਿ ਉਹ ਨਵਾਂ ਜ਼ਿਲ੍ਹਾ ਮੁਲਾਂਕਣ ਨਹੀਂ ਕਰਦਾ, ਜੇਕਰ ਲੋੜ ਹੋਵੇ, ਅਤੇ ਨਵਾਂ IEP ਵਿਕਸਿਤ ਨਹੀਂ ਕਰਦਾ।

 

ਦੋਵਾਂ ਹਾਲਾਤਾਂ ਵਿੱਚ, ਨਵੇਂ ਸਕੂਲ ਨੂੰ ਬੱਚੇ ਦੇ ਵਿਸ਼ੇਸ਼ ਸਿੱਖਿਆ ਰਿਕਾਰਡ ਛੇਤੀ ਪ੍ਰਾਪਤ ਕਰਨ ਲਈ ਢੁੱਕਵੇਂ ਕਦਮ ਚੁੱਕਣੇ ਚਾਹੀਦੇ ਹਨ ਅਤੇ ਪਿਛਲੇ ਸਕੂਲ ਨੂੰ ਰਿਕਾਰਡ ਦੀ ਬੇਨਤੀ ਦਾ ਤੁਰੰਤ ਜਵਾਬ ਦੇਣਾ ਚਾਹੀਦਾ ਹੈ।

ਕੀ ਮੇਰਾ ਅਪਾਹਜ ਬੱਚਾ ਗਰਮੀਆਂ ਦੌਰਾਨ ਵਿਸ਼ੇਸ਼ ਸਿੱਖਿਆ ਸੇਵਾਵਾਂ ਪ੍ਰਾਪਤ ਕਰ ਸਕਦਾ ਹੈ?

ਹਾਂ।

  1. Extended School Year (ESY, ਵਿਸਤ੍ਰਿਤ ਸਕੂਲ ਸਾਲ) ਦੀਆਂ ਸੇਵਾਵਾਂ

ਅਪਾਹਜ ਵਿਦਿਆਰਥੀ ਗਰਮੀਆਂ ਦੌਰਾਨ ਵਿਸ਼ੇਸ਼ ਸਿੱਖਿਆ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ, ਜੇਕਰ IEP ਟੀਮ ਇਹ ਫ਼ੈਸਲਾ ਕਰਦੀ ਹੈ ਕਿ ਵਿਦਿਆਰਥੀ ਨੂੰ ਅਰਥਪੂਰਨ ਸਿੱਖਿਆ ਪ੍ਰਾਪਤ ਕਰਨ ਲਈ ਸੇਵਾਵਾਂ ਜ਼ਰੂਰੀ ਹਨ। ਵਿਸਤ੍ਰਿਤ ਸਕੂਲ ਸਾਲ ਦੀਆਂ ਸੇਵਾਵਾਂ ਲਈ ਯੋਗਤਾ ਹੇਠਲੇ ਬਿੰਦੂਆਂ 'ਤੇ ਆਧਾਰਿਤ ਹੋ ਸਕਦੀਆਂ ਹਨ:

  • ਇਹ ਸੰਭਾਵਨਾਵਾਂ ਹਨ ਕਿ ਵਿਦਿਆਰਥੀ ਗਰਮੀਆਂ ਵਿੱਚ ਹੁਨਰ ਗੁਆ ਦੇਵੇਗਾ
  • ਕੀ ਵਿਦਿਆਰਥੀ ਲਈ ਸਾਲਾਨਾ IEP ਟੀਚਿਆਂ ਨੂੰ ਪੂਰਾ ਕਰਨ ਲਈ ਗਰਮੀਆਂ ਦਾ ਪ੍ਰੋਗਰਾਮ ਜ਼ਰੂਰੀ ਹੈ
  • ਕਿਸੇ ਪ੍ਰੋਫੈਸ਼ਨਲ ਦਾ ਸੁਝਾਅ ਹੈ
  • ਵਿਦਿਆਰਥੀ ਦਾ ਵਿੱਦਿਅਕ ਇਤਿਹਾਸ।

ਸਕੂਲ ਦੇ ਜ਼ਿਲ੍ਹਿਆਂ ਨੂੰ IEP ਟੀਮਾਂ ਦੀ ਵਰਤੋਂ ਲਈ ਮਾਪਦੰਡ ਵਿਕਸਿਤ ਕਰਨ ਦੀ ਲੋੜ ਹੁੰਦੀ ਹੈ, ਜਦੋਂ ਵਿਦਿਆਰਥੀ ਨੂੰ ਵਿਸਤ੍ਰਿਤ ਸਕੂਲ ਸਾਲ ਦੀਆਂ ਸੇਵਾਵਾਂ ਲੋੜੀਂਦੀਆਂ ਹੁੰਦੀਆਂ ਹਨ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੱਚੇ ਨੂੰ ਵਿਸਤ੍ਰਿਤ ਸਾਲ ਦੀਆਂ ਸੇਵਾਵਾਂ ਦੀ ਲੋੜ ਹੈ, ਤਾਂ ਜ਼ਿਲ੍ਹੇ ਦੇ ਮਾਪਦੰਡ ਦੀ ਇੱਕ ਕਾਪੀ ਮੰਗੋ। ਜੇ ਗਰਮੀਆਂ ਦਾ ਪ੍ਰੋਗਰਾਮ ਦਿੱਤਾ ਜਾਂਦਾ ਹੈ, ਤਾਂ ਉਹ IEP ਦੇ ਟੀਚਿਆਂ ਨੂੰ ਪੂਰਾ ਕਰਨ ਲਈ ਹੋਵੇ। ਦੂਜੇ ਸ਼ਬਦਾਂ ਵਿੱਚ, ਸਾਰੇ ਵਿਦਿਆਰਥੀਆਂ ਨੂੰ ਪੇਸ਼ ਕੀਤੇ ਜਾਂਦੇ ਆਮ ਸਿੱਖਿਆ ਸਮਰ ਸਕੂਲ ਕੋਰਸਾਂ ਵਿੱਚ ਭਾਗੀਦਾਰੀ ਕਾਫ਼ੀ ਨਹੀਂ ਹੋ ਸਕਦੀ। ਜੇਕਰ ਵਿਦਿਆਰਥੀ ਦਾ IEP ਸਕੂਲੀ ਸਾਲ ਦੌਰਾਨ ਇੱਕ-ਲਈ-ਇੱਕ ਸਹਿਯੋਗੀ ਪ੍ਰਦਾਨ ਕਰਦਾ ਹੈ, ਤਾਂ ਉਹਨਾਂ ਨੂੰ ਗਰਮੀਆਂ ਦੌਰਾਨ ਵੀ ਇੱਕ-ਲਈ-ਇੱਕ ਦੀ ਸਹਾਇਤਾ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀ ਨੂੰ ਬਿਨਾਂ ਕਿਸੇ ਲਾਗਤ ਦੇ ਵਿਸਤ੍ਰਿਤ ਸਕੂਲ ਸਾਲ ਦਾ ਪ੍ਰੋਗਰਾਮ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ। ਜੇ ਜ਼ਿਲ੍ਹੇ ਕੋਲ ਵਿਸਤ੍ਰਿਤ ਸਕੂਲੀ ਸਾਲ ਦੀਆਂ ਸੇਵਾਵਾਂ ਲਈ ਯੋਗਤਾ ਪੂਰੀ ਕਰਨ ਵਾਲੇ ਵਿਦਿਆਰਥੀ ਲਈ, ਸਮਰ ਦਾ ਢੁੱਕਵਾਂ ਪ੍ਰੋਗਰਾਮ ਨਹੀਂ ਹੈ, ਤਾਂ ਜ਼ਿਲ੍ਹੇ ਨੂੰ ਉਹ ਬਣਾਉਣਾ ਚਾਹੀਦਾ ਹੈ ਜਾਂ ਕਿਸੇ ਹੋਰ ਸਕੂਲ ਦੇ ਜ਼ਿਲ੍ਹੇ ਜਾਂ ਨਿੱਜੀ ਸੰਗਠਨ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਿਦਿਆਰਥੀ ਨੂੰ ਭੁਗਤਾਨ ਕਰਨਾ ਚਾਹੀਦਾ ਹੈ। ਜ਼ਿਲ੍ਹੇ ਨੂੰ ਵਿਸਤ੍ਰਿਤ ਸਕੂਲ ਸਾਲ ਦੇ ਪ੍ਰੋਗਰਾਮ ਦੀ ਆਵਾਜਾਈ ਅਤੇ ਹੋਰ ਖਰਚਿਆਂ ਲਈ ਭੁਗਤਾਨ ਕਰਨਾ ਚਾਹੀਦਾ ਹੈ।

  1. ਆਮ ਸਿੱਖਿਆ ਸਮਰ ਸਕੂਲ ਵਿੱਚ ਰਿਹਾਇਸ਼ਾਂ ਅਤੇ ਸੇਵਾਵਾਂ

ਜੇਕਰ ਕੋਈ ਅਪਾਹਜ ਵਿਦਿਆਰਥੀ ESY ਸੇਵਾਵਾਂ ਲਈ ਯੋਗ ਨਹੀਂ ਹੁੰਦਾ ਹੈ, ਪਰ ਜ਼ਿਲ੍ਹੇ ਦੇ ਆਮ ਸਿੱਖਿਆ ਸਮਰ ਸਕੂਲ ਪ੍ਰੋਗਰਾਮ ਲਈ ਸਾਈਨ-ਅੱਪ ਕਰਦਾ ਹੈ, ਤਾਂ ਵੀ ਸਕੂਲ ਨੂੰ ਵਿਦਿਆਰਥੀ ਨੂੰ ਰਿਹਾਇਸ਼ਾਂ ਅਤੇ ਵਿਸ਼ੇਸ਼ ਹਿਦਾਇਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਜੇਕਰ ਤੁਹਾਡੇ ਬੱਚੇ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਵਾਧੂ ਸਹਾਇਤਾ ਦੀ ਲੋੜ ਹੈ, ਤਾਂ IDEA ਜਾਂ ਸੈਕਸ਼ਨ 504 ਦੇ ਤਹਿਤ ਇਹਨਾਂ ਸੇਵਾਵਾਂ ਦੀ ਮੰਗ ਕਰੋ।

ਕੀ ਕੋਈ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਮੇਰੇ ਬੱਚੇ ਨੂੰ ਸਕੂਲ ਤੋਂ ਬਾਲਗ ਜੀਵਨ ਵਿੱਚ ਤਬਦੀਲ ਹੋਣ ਲਈ ਮਦਦ ਕਰ ਸਕਦਾ ਹੈ?

ਹਾਂ, ਵਿਸ਼ੇਸ਼ ਸਿੱਖਿਆ ਨੂੰ ਘੱਟੋ-ਘੱਟ ਸੋਲ੍ਹਾਂ ਸਾਲ ਦੀ ਉਮਰ ਤੋਂ ਸ਼ੁਰੂ ਕਰਨ ਵਾਲੇ ਵਿਦਿਆਰਥੀਆਂ ਨੂੰ ਪਰਿਵਰਤਨ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਵਿਸ਼ੇਸ਼ ਸਿੱਖਿਆ ਸਾਰੇ ਅਪਾਹਜ ਵਿਦਿਆਰਥੀਆਂ ਨੂੰ ਬਾਲਗ ਜੀਵਨ ਲਈ ਤਿਆਰ ਕਰਨ ਵਿੱਚ ਮਦਦ ਕਰਨ ਲਈ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹਨਾਂ ਸੇਵਾਵਾਂ ਨੂੰ, ਜਿਹਨਾਂ ਨੂੰ "ਪਰਿਵਰਤਨ ਸੇਵਾਵਾਂ" ਕਿਹਾ ਜਾਂਦਾ ਹੈ, ਸਕੂਲ ਤੋਂ ਬਾਅਦ ਦੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਾਲਜ ਅਤੇ ਹੋਰ ਪੋਸਟ-ਸੈਕੰਡਰੀ ਸਿੱਖਿਆ, ਵੋਕੇਸ਼ਨਲ ਸਿਖਲਾਈ ਪ੍ਰੋਗਰਾਮ, ਸੁਤੰਤਰ ਰਹਿਣ ਦੇ ਪ੍ਰੋਗਰਾਮ, ਬਾਲਗ ਸੇਵਾਵਾਂ ਅਤੇ ਸਹਾਇਕ ਰੁਜ਼ਗਾਰ ਸ਼ਾਮਲ ਹਨ। ਸਕੂਲ ਦੇ ਜ਼ਿਲ੍ਹਿਆਂ ਨੂੰ ਪੁਰਾਣੇ ਵਿਦਿਆਰਥੀਆਂ ਲਈ ਪਰਿਵਰਤਨ ਯੋਜਨਾ ਸ਼ੁਰੂ ਕਰਨੀ ਚਾਹੀਦੀ ਹੈ, ਇਹ ਵਿਦਿਆਰਥੀ ਦੇ 16 ਸਾਲ ਦੀ ਉਮਰ ਤੋਂ ਲਾਗੂ ਹੋਣ ਵਾਲੇ ਪਹਿਲੇ IEP ਤੋਂ ਬਾਅਦ ਵਿੱਚ ਸ਼ੁਰੂ ਨਹੀਂ ਹੋਣੀ ਚਾਹੀਦੀ। ਇਸਦਾ ਮਤਲਬ ਇਹ ਹੈ ਕਿ ਸਕੂਲ ਦੇ ਜ਼ਿਲ੍ਹੇ ਨੂੰ ਵਿਦਿਆਰਥੀ ਦੇ 16ਵੇਂ ਜਨਮਦਿਨ ਤੋਂ ਪਹਿਲਾਂ, ਸਾਲਾਨਾ IEP ਦੀ ਮੀਟਿੰਗ ਵਿੱਚ ਪਰਿਵਰਤਨ ਯੋਜਨਾ ਬਾਰੇ ਦੱਸਣਾ ਚਾਹੀਦਾ ਹੈ। ਪਰਿਵਰਤਨ ਬਾਰੇ ਦੱਸਣ ਤੋਂ ਬਾਅਦ, IEP ਵਿੱਚ ਸਿਖਲਾਈ, ਸਿੱਖਿਆ, ਰੁਜ਼ਗਾਰ ਨਾਲ ਸੰਬੰਧਿਤ ਢੁੱਕਵੇਂ, ਮਾਪਣਯੋਗ ਪੋਸਟ-ਸੈਕੰਡਰੀ ਟੀਚਿਆਂ ਅਤੇ ਜਿੱਥੇ ਉਚਿਤ ਹੋਵੇ, ਸੁਤੰਤਰ ਜੀਵਨ ਹੁਨਰ ਅਤੇ ਪੜ੍ਹਾਈ ਦੇ ਕੋਰਸਾਂ ਸਮੇਤ, ਪਰਿਵਰਤਨ ਸੇਵਾਵਾਂ ਦੀ ਰੂਪਰੇਖਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਵਿਦਿਆਰਥੀ ਨੂੰ ਇਹ ਟੀਚੇ ਪ੍ਰਾਪਤ ਕਰਨ ਦੀ ਲੋੜ ਪਵੇਗੀ। ਇਹ ਟੀਚੇ ਉਮਰ ਦੇ ਅਨੁਕੂਲ ਪਰਿਵਰਤਨ ਮੁਲਾਂਕਣ 'ਤੇ ਆਧਾਰਿਤ ਹੋਣੇ ਚਾਹੀਦੇ ਹਨ। ਵਿਦਿਆਰਥੀ ਨੂੰ ਪ੍ਰਾਪਤ ਹੋਣ ਵਾਲੀਆਂ ਪਰਿਵਰਤਨ ਸੇਵਾਵਾਂ ਦੀ ਕਿਸਮ ਨੂੰ, ਉਸ ਦੀਆਂ ਪਸੰਦਾਂ ਅਤੇ ਤਰਜੀਹਾਂ ਅਤੇ ਉਸ ਨੂੰ ਹਾਸਲ ਕਰਨ ਲਈ ਲੋੜੀਂਦੇ ਹੁਨਰਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਕੀ ਮੈਨੂੰ ਮੇਰੇ ਬੱਚੇ ਦੇ IEP ਦੀ ਅਨੁਵਾਦ ਕੀਤੀ ਕਾਪੀ ਮਿਲ ਸਕਦੀ ਹੈ?

ਹਾਂ, ਤੁਸੀਂ ਆਪਣੇ ਬੱਚੇ ਦੇ Individualized Education Program (IEP, ਵਿਅਕਤੀਗਤ ਸਿੱਖਿਆ ਪ੍ਰੋਗਰਾਮ) ਦੀ ਇੱਕ ਅਨੁਵਾਦ ਕੀਤੀ ਕਾਪੀ ਪ੍ਰਾਪਤ ਕਰ ਸਕਦੇ ਹੋ ਜੇਕਰ ਇਸਨੂੰ ਸਮਝਣ ਲਈ ਤੁਹਾਨੂੰ ਇਸਦੀ ਲੋੜ ਹੈ

ਵਿਸ਼ੇਸ਼ ਸਿੱਖਿਆ ਨਿਯਮਾਂ ਦੇ ਅਨੁਸਾਰ, ਜ਼ਿਲ੍ਹਿਆਂ ਲਈ ਇਹ ਲਾਜ਼ਮੀ ਹੈ ਕਿ ਉਹ ਵਿਸ਼ੇਸ਼ ਸਿੱਖਿਆ ਸਹਿਮਤੀ ਫਾਰਮਾਂ ਅਤੇ "prior written noticesਪੂਰਵ ਲਿਖਤੀ ਨੋਟਿਸਾਂ" .”

ਦਾ ਅਨੁਵਾਦ ਕਰਵਾਉਣ ਵਿਸ਼ੇਸ਼ ਸਿੱਖਿਆ ਦੇ ਨਿਯਮ IEP ਦਾ ਅਨੁਵਾਦ ਕਰਨ ਬਾਰੇ ਵਿਸ਼ੇਸ਼ ਤੌਰ 'ਤੇ ਕੁਝ ਨਹੀਂ ਕਹਿੰਦੇ ਹਨ ਪਰ, US Department of Education (ਯੂ.ਐੱਸ. ਡਿਪਾਰਟਮੈਂਟ ਆਫ ਐਜੂਕੇਸ਼ਨ) ਅਤੇ US Department of Justice (ਯੂ.ਐੱਸ. ਡਿਪਾਰਟਮੈਂਟ ਆਫ ਜਸਟਿਸ) ਨੇ ਵਰਣਨ ਕੀਤਾ ਹੈ ਕਿ Civil Rights Act (ਸਿਵਲ ਰਾਈਟਸ ਐਕਟ) ਦੇ ਟਾਈਟਲ VI ਦੀ ਪਾਲਣਾ ਕਰਨ ਲਈ, ਜ਼ਿਲ੍ਹਿਆਂ ਨੂੰ IEP ਦਾ ਅਨੁਵਾਦ ਪ੍ਰਦਾਨ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਉਹ ਵਰਣਨ ਕਰਦੇ ਹਨ:

ਟਾਈਟਲ VI ਦੇ ਅਧੀਨ, ਸਾਰੇ ਮਹੱਤਵਪੂਰਨ ਦਸਤਾਵੇਜ਼, ਜਿਸ ਵਿੱਚ ਵਿਦਿਆਰਥੀ ਦਾ IEP ਵੀ ਸ਼ਾਮਲ ਹੁੰਦਾ ਹੈ, ਉਹ ਸਾਰੇ ਦਸਤਾਵੇਜ਼ LEP [ਅੰਗਰੇਜ਼ੀ ਦੇ ਸੀਮਿਤ ਗਿਆ] ਵਾਲੇ ਮਾਪਿਆਂ ਲਈ ਪਹੁੰਚਯੋਗ ਹੋਣੇ ਚਾਹੀਦੇ ਹਨ, ਪਰ ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਸਾਰੇ ਮਹੱਤਵਪੂਰਨ ਦਸਤਾਵੇਜ਼ਾਂ ਨੂੰ ਜ਼ਿਲ੍ਹੇ ਦੀ ਹਰੇਕ ਭਾਸ਼ਾ ਲਈ ਅਨੁਵਾਦ ਕੀਤਾ ਜਾਣਾ ਚਾਹੀਦਾ ਹੈ ਉਦਾਹਰਨ ਦੇ ਲਈ, ਕੁਝ ਸਥਿਤੀਆਂ ਵਿੱਚ ਅਹਿਮ ਦਸਤਾਵੇਜ਼ ਦੀ ਸਮੇਂ ਸਿਰ ਅਤੇ ਸੰਪੂਰਨ ਜ਼ੁਬਾਨੀ ਵਿਆਖਿਆ ਜਾਂ ਅਨੁਵਾਦ ਦਾ ਸਾਰ ਲੋੜ ਪੂਰੀ ਕਰਨ ਲਈ ਕਾਫੀ ਹੋ ਸਕਦਾ ਹੈ ਪਰ ਫਿਰ ਵੀ ਜ਼ਿਲ੍ਹੇ ਲਈ ਇਹ ਲਾਜ਼ਮੀ ਹੈ ਕਿ ਉਹ IEP ਅਤੇ ਇਸ ਨਾਲ ਜੁੜੇ ਮਾਪਿਆਂ ਦੇ ਅਧਿਕਾਰਾਂ ਤੱਕ ਅਰਥਪੂਰਨ ਪਹੁੰਚ ਪ੍ਰਦਾਨ ਕਰਨ ਲਈ ਸਮੇਂ ਸਿਰ ਅਤੇ ਪੂਰੇ ਅਨੁਵਾਦ ਕੀਤੇ IEP ਪ੍ਰਦਾਨ ਕਰਵਾਉਣ ਲਈ ਤਿਆਰ ਰਹਿਣਾ ਅਜਿਹਾ ਇਸ ਲਈ ਹੈ ਕਿਉਂਕਿ ਮਾਤਾ-ਪਿਤਾ ਨੂੰ ਨਾ ਕੇਵਲ IEP ਮੀਟਿੰਗ ਦੌਰਾਨ, ਸਗੋਂ ਸਾਰੇ ਸਕੂਲੀ ਸਾਲਾਂ ਦੇ ਦੌਰਾਨ IEP ਦੀ ਲੋੜ ਪੈ ਸਕਦੀ ਹੈ ਤਾਂ ਜੋ ਉਹ ਆਪਣੇ ਬੱਚੇ ਦੀ ਪ੍ਰਗਤੀ ਦੀ ਨਿਗਰਾਨੀ ਕਰ ਸਕਣ ਅਤੇ ਇਹ ਯਕੀਨੀ ਬਣਾ ਸਕਣ ਕਿ IEP ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ

https://sites.ed.gov/idea/files/policy_speced_guid_idea_memosdcltrs_iep-translation-06-14-2016.pdf

ਜੇ ਤੁਹਾਨੂੰ ਆਪਣੇ ਬੱਚੇ ਦੀ IEP ਟੀਮ ਦੀ ਅਨੁਵਾਦ ਕੀਤੀ ਕਾਪੀ ਚਾਹੀਦੀ ਹੈ, ਤਾਂ ਆਪਣੇ ਬੱਚੇ ਦੇ ਸਕੂਲ ਦੇ ਜ਼ਿਲ੍ਹੇ ਵਿੱਚ ਵਿਸ਼ੇਸ਼ ਸਿੱਖਿਆ ਵਿਭਾਗ ਨਾਲ ਸੰਪਰਕ ਕਰੋ  

ਜੇ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ, ਤਾਂ ਕਿਰਪਾ ਕਰਕੇ ਸਾਨੂੰ Office of the Education Ombuds (OEO, ਸਿੱਖਿਆ ਲੋਕਪਾਲ ਦਫ਼ਤਰ) 'ਤੇ ਕਾਲ ਕਰੋ ਅਤੇ ਅਸੀਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ