ਸਿਖਲਾਈ, ਆਉਟਰੀਚ ਪ੍ਰੋਗਰਾਮ, ਜਾਂ ਸਮੁਦਾਇਕ ਕਲੀਨਿਕ ਲਈ ਬੇਨਤੀ ਕਰੋ

ਸਿਖਲਾਈ, ਆਉਟਰੀਚ ਪ੍ਰੋਗਰਾਮ, ਜਾਂ ਸਮੁਦਾਇਕ ਕਲੀਨਿਕ ਲਈ ਬੇਨਤੀ ਕਰੋ

ਅਸੀਂ ਆਪਣੇ ਜਨਤਕ K-12 ਸਕੂਲਾਂ ਦੇ ਕੰਮ ਕਰਨ ਦੇ ਤਰੀਕੇ ਬਾਰੇ ਪਰਿਵਾਰਾਂ ਅਤੇ ਸਮੁਦਾਇਆਂ ਦੀ ਸਮਝ ਵਿੱਚ ਸੁਧਾਰ ਲਿਆਉਂਦੇ ਹਾਂ ਤਾਂ ਕਿ ਸਕੂਲ, ਪਰਿਵਾਰ ਅਤੇ ਸਮੁਦਾਏ ਅਜਿਹੇ ਫੈਸਲੇ ਲੈਣ ਲਈ ਉਸੇ ਸਥਾਨ ਤੋਂ ਸ਼ੁਰੂਆਤ ਕਰ ਸਕਣ ਜੋ ਵਿਦਿਆਰਥੀਆਂ ਦੀ ਮਦਦ ਕਰਨ, ਪਰਿਵਾਰ-ਸਕੂਲ ਸਬੰਧਾਂ ਨੂੰ ਮਜ਼ਬੂਤ ਕਰਨ, ਅਤੇ ਮੌਕਿਆਂ ਦੇ ਅੰਤਰਾਂ ਨੂੰ ਘਟਾਉਣ

ਅਸੀਂ ਵੱਖ-ਵੱਖ ਮੁੱਦਿਆਂ 'ਤੇ ਮੁਫਤ ਪੇਸ਼ਕਾਰੀ, ਸਿਖਲਾਈ, ਅਤੇ ਆਉਟਰੀਚ ਪੇਸ਼ ਕਰਦੇ ਹਾਂ! ਅਸੀਂ ਗੈਰ-ਲਾਭਕਾਰੀ ਜਾਂ ਸਕੂਲਾਂ ਦੀ ਭਾਈਵਾਲੀ ਨਾਲ ਸਮੁਦਾਇਕ ਕਲੀਨਿਕਾਂ ਦੀ ਪੇਸ਼ਕਸ਼ ਵੀ ਕਰਦੇ ਹਾਂ ਤਾਂ ਜੋ ਅਸੀਂ ਲੋੜ ਪੈਣ 'ਤੇ ਆਪਣੀਆਂ ਲੋਕਪਾਲ ਸੇਵਾਵਾਂ ਨੂੰ ਸਿੱਧਾ ਤੁਹਾਡੇ ਗੁਆਂਢ ਵਿੱਚ ਪਹੁੰਚਾ ਸਕੀਏ

ਸਾਡੀਆਂ ਕੁਝ ਹਾਲੀਆ ਸਿਖਲਾਈਆਂ ਵਿੱਚ ਵਿਵਾਦ ਹੱਲ; ਪਰਿਵਾਰਕ ਸ਼ਮੂਲੀਅਤ; ਪਰੇਸ਼ਾਨੀ, ਡਰਾਉਣਾ ਅਤੇ ਧੱਕੇਸ਼ਾਹੀ (HIB); ਸਕੂਲ ਅਨੁਸ਼ਾਸਨ; ਬੇਘਰੇ ਜਾਂ ਫੋਸਟਰ ਦੇਖਭਾਲ ਵਾਲੇ ਨੌਜਵਾਨਾਂ ਲਈ ਮਦਦ; ਭਾਸ਼ਾ ਪਹੁੰਚ; ਅਤੇ ਅਪੰਗ ਵਿਦਿਆਰਥੀਆਂ ਲਈ ਸੇਵਾਵਾਂ ਨੂੰ ਕਵਰ ਕੀਤਾ ਗਿਆ ਹੈ ਅਸੀਂ ਆਪਣੇ ਛੋਟੇ ਸਟਾਫ ਦੀ ਪਹੁੰਚ ਨੂੰ ਵਧਾਉਣ ਲਈ ਸਮੁਦਾਇਕ ਸਮਰੱਥਾ ਵਧਾਉਣ ਵਿੱਚ ਬਹੁਤ ਦਿਲਚਸਪੀ ਰੱਖਦੇ ਹਾਂ ਜੇ ਤੁਹਾਡੇ ਕੋਲ ਕਾਫੀ ਜਾਣਕਾਰੀ ਹੈ, ਤਾਂ ਤੁਸੀਂ ਬਹੁਤ ਸਾਰੇ ਵਿਦਿਆਰਥੀਆਂ ਦੀ ਸਫਲ ਹੋਣ ਵਿੱਚ ਮਦਦ ਕਰ ਸਕਦੇ ਹੋ!

OEO ਪਰਿਵਾਰਾਂ, ਸਮੁਦਾਇਕ ਸਮੂਹਾਂ ਅਤੇ ਲੀਡਰਾਂ ਅਤੇ ਸਿੱਖਿਅਕਾਂ ਨੂੰ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਿਖਲਾਈਆਂ ਨੂੰ ਅਨੁਕੂਲ ਬਣਾ ਸਕਦਾ ਹੈ ਹੇਠਾਂ ਕੁਝ OEO ਸਿਖਲਾਈਆਂ ਦੀਆਂ ਕੁਝ ਕੁ ਨਮੂਨਾ ਆਉਟਲਾਈਨਾਂ ਸੂਚੀਬੱਧ ਕੀਤੀਆਂ ਗਈਆਂ ਹਨ ਤਾਂ ਜੋ ਤੁਹਾਨੂੰ ਸਾਡੀ ਸੇਵਾਵਾਂ ਬਾਰੇ ਕੁਝ ਜਾਣਕਾਰੀ ਮਿਲ ਸਕੇ:

ਸਾਡੀ ਰਣਨੀਤਕ ਯੋਜਨਾ, ਦੇ ਤਹਿਤ, ਅਸੀਂ 2023 ਵਿੱਚ ਸਿਖਲਾਈਆਂ ਅਤੇ ਪ੍ਰੋਗਰਾਮਾਂ 'ਤੇ ਆਪਣਾ ਧਿਆਨ ਕੇਂਦਰਿਤ ਕਰ ਰਹੇ ਹਾਂ ਜੋ ਉਹਨਾਂ K-12 ਵਿਦਿਆਰਥੀਆਂ ਦਾ ਸੰਬੋਧਨ ਕਰਦੇ ਹਨ ਜੋ:

  • ਸਕੂਲ ਤੋਂ ਬਾਹਰ ਹਨ, ਜਿਨ੍ਹਾਂ ਵਿੱਚ ਅਪੰਗ ਵਿਦਿਆਰਥੀ ਸ਼ਾਮਲ ਹਨ ਜੋ ਕੁਝ ਦਿਨ ਹੀ ਸਕੂਲ ਆਉਂਦੇ ਹਨ
  • ਗੈਰ-ਗੋਰੇ, ਕਾਲੇ, ਜਾਂ ਮੂਲਵਾਸੀ ਹਨ 
  • ਬੇਘਰ ਹਨ
  • ਰਿਸ਼ਤੇਦਾਰਾਂ ਨਾਲ ਜਾਂ ਫੋਸਟਰ ਦੇਖਭਾਲ ਵਿੱਚ ਰਹਿੰਦੇ ਹਨ 
  • ਬਾਲ ਨਿਆਂ ਜਾਂ ਬਾਲ ਪੁਨਰਵਾਸ ਪ੍ਰਣਾਲੀਆਂ ਵਿੱਚ ਸ਼ਾਮਲ ਹਨ
  • ਅਜਿਹੇ ਆਵਾਸੀ, ਰਿਫਿਊਜੀ, ਅਨਾਥ, ਜਾਂ ਪ੍ਰਵਾਸੀ, ਜਾਂ ਵਿਦਿਆਰਥੀ ਜਾਂ ਪਰਿਵਾਰ, ਜਿਨ੍ਹਾਂ ਦੀ ਮੂਲ ਭਾਸ਼ਾ(ਵਾਂ) ਅੰਗਰੇਜ਼ੀ ਨਹੀਂ ਹੈ, ਜਾਂ
  • Wraparound with Intensive Services (WISe, ਤੀਬਰ ਸਿਹਤ ਸੇਵਾਵਾਂ ਵਾਲਾ ਕਵਰ) ਜਾਂ Children’s Long Term Inpatient Programs (CLIP, ਬੱਚਿਆਂ ਲਈ ਲੰਬੇ ਸਮੇਂ ਦਾ ਦਾਖਲ ਮਰੀਜ਼ ਪ੍ਰੋਗਰਾਮ) ਹੇਠਾਂ ਵਾਲੀਆਂ ਮਦਦਾਂ ਪ੍ਰਾਪਤ ਕਰ ਰਹੇ ਹਨ

OEO ਕੋਲ ਸਫਰ ਲਈ ਅਤੇ ਉਨ੍ਹਾਂ ਪ੍ਰੋਗਰਾਮਾਂ ਨੂੰ ਤਰਜੀਹ ਦੇਣ ਲਈ ਸੀਮਿਤ ਸਟਾਫ ਅਤੇ ਸਰੋਤ ਹਨ, ਜੋ ਇਹਨਾਂ ਨੂੰ ਕਵਰ ਕਰਦੇ ਹਨ:

  • ਜ਼ਿਆਦਾ ਦਰਸ਼ਕ
  • ਉਹ ਚਿੰਤਾਵਾਂ ਜੋ ਸਾਡੀ ਰਣਨੀਤਕ ਯੋਜਨਾ ਹੇਠ ਫਿੱਟ ਹੋਣ ਅਤੇ ਸਿੱਖਿਅਕ ਬਰਾਬਰਤਾ ਨੂੰ ਵਧਾਉਣ
  • ਸਿੱਖਿਅਕਾਂ ਨੂੰ ਸਿਖਲਾਈ ਦੇਣ ਦੇ ਮਾਡਲ ਰਾਹੀਂ ਸਮੁਦਾਇਕ-ਸਮਰੱਥਾ ਤਿਆਰ ਕਰਨਾ
  • ਆਨਲਾਈਨ ਪ੍ਰਦਾਨ ਕੀਤੀਆਂ ਜਾ ਸਕਦੀਆਂ ਪੇਸ਼ਕਾਰੀਆਂ, ਜਿਵੇਂ ਕਿ ਇੰਟਰਐਕਟਿਵ ਵੈਬਿਨਾਰ

ਸਾਡੀ ਟੀਮ ਅਪੰਗਤਾ ਨਿਆਂ ਅਤੇ ਅਪੰਗਤਾ ਅਤੇ ਭਾਸ਼ਾ ਦੀ ਪਹੁੰਚ ਲਈ ਵਚਨਬੱਧ ਹੈ

ਜੇ ਤੁਸੀਂ ਚਾਹੁੰਦੇ ਹੋ ਕਿ ਸਾਡੀ ਟੀਮ ਤੁਹਾਡੇ ਅਗਲੇ ਪ੍ਰੋਗਰਾਮ ਵਿੱਚ ਪੇਸ਼ਕਾਰੀ ਦੇਵੇ, ਤਾਂ ਅਸੀਂ ਕਹਿੰਦੇ ਹਾਂ ਕਿ ਤੁਸੀਂ ਮੇਜ਼ਬਾਨ ਵਜੋਂ ਸਾਡੀਆਂ ਸ਼ਾਮਲ ਹੋਣ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਹੇਠਾਂ ਦਿੱਤੇ ਕਦਮ ਚੁੱਕੋ:

  • ਭਾਸ਼ਾ ਅਤੇ ਅਪੰਗਤਾ ਪਹੁੰਚ ਅਤੇ ਰਿਹਾਇਸ਼ਾਂ ਲਈ ਸੰਪਰਕ ਵਿਅਕਤੀ ਨਾਲ ਪਹੁੰਚਯੋਗ ਫਲਾਇਰਜ਼ ਜਾਂ ਹੋਰ ਪ੍ਰੋਗਰਾਮ ਪ੍ਰਚਾਰ ਸਮੱਗਰੀਆਂ ਬਣਾਉਣਾ
  • ਉਹ ਰਿਹਾਇਸ਼ਾਂ ਅਤੇ ਪਹੁੰਚ ਪ੍ਰਦਾਨ ਕਰਨ ਲਈ ਵਚਨਬੱਧ ਹੋਣਾ
  • ਸਰੀਰਕ ਤੌਰ 'ਤੇ ਪਹੁੰਚਯੋਗ ਜਗ੍ਹਾ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਾ
  • ਭਾਗੀਦਾਰਾਂ ਲਈ ਵਿਸਤਾਰ (ਜਿਵੇਂ ਕਿ, ਮਾਈਕ੍ਰੋਫੋਨ, ਸਪੀਕਰ) ਪ੍ਰਦਾਨ ਕਰਨਾ

ਬਦਲੇ ਵਿੱਚ, ਤੁਹਾਡੇ ਭਾਈਵਾਲ ਵਜੋਂ, ਅਸੀਂ:

  • ਇਹ ਯਕੀਨੀ ਬਣਾਵਾਂਗੇ ਕਿ ਸਾਡੀਆਂ ਪੇਸ਼ਕਾਰੀ ਸਮੱਗਰੀਆਂ ਅਤੇ ਗਤੀਵਿਧੀਆਂ ਪਹੁੰਚਯੋਗ ਹੋਣ
  • ਸਰੋਤਾਂ ਦੀ ਪਹੁੰਚ ਅਤੇ ਪਛਾਣ ਕਰਨ ਬਾਰੇ ਵਧੇਰੇ ਸਿੱਖਣ ਵਿੱਚ ਤੁਹਾਡੀ ਮਦਦ ਕਰਾਂਗੇ

ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੇ ਨਾਲ ਕੰਮ ਜ਼ਰੂਰ ਕਰਾਂਗੇ!

ਤੁਹਾਡੀ ਪਹੁੰਚਯੋਗਤਾ ਯਾਤਰਾ ਦੀ ਸ਼ੁਰੂਆਤ ਕਰਨ ਲਈ ਪਹੁੰਚਯੋਗ ਪ੍ਰੋਗਰਾਮ ਯੋਜਨਾਬੰਦੀ ਲਈ ਸਾਡੀ ਗਾਈਡ ਇੱਕ ਸ਼ੁਰੂਆਤੀ ਬਿੰਦੂ ਹੈ ਤੁਸੀਂ ਆਪਣੇ ਪ੍ਰੋਗਰਾਮਾਂ ਵਿਖੇ ਪਹੁੰਚ ਵਿੱਚ ਸੁਧਾਰ ਕਰਨ ਲਈ ਵਿਸ਼ੇਸ਼ਤਾਵਾਂ ਇੱਥੇਪਾਓਗੇ।

ਜੇ ਤੁਸੀਂ ਕਿਸੇ ਪੇਸ਼ਕਾਰੀ, ਸਿਖਲਾਈ, ਆਉਟਰੀਚ ਪ੍ਰੋਗਰਾਮ, ਜਾਂ ਕਲੀਨਿਕ ਦੀ ਮੇਜ਼ਬਾਨੀ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਉਪਲਬਧਤਾ ਬਾਰੇ ਜਾਣਨ ਲਈ ਕਿਰਪਾ ਕਰਕੇoeoinfo@gov.wa.gov 'ਤੇ ਸੰਪਰਕ ਕਰੋ।